ਦੇਸ਼ ‘ਚ ਮੁੜ ਆਇਆ ਬਰਡ ਫਲੂ, 6 ਹਜ਼ਾਰ ਤੋਂ ਵੱਧ ਬੱਤਖਾਂ ਤੇ ਮੁਰਗੀਆਂ ਨੂੰ ਮਾਰਨਾ ਪਿਆ

0
686

ਕੇਰਲਾ | ਇਕ ਪਾਸੇ ਜਿਥੇ ਕੋਰੋਨਾ ਹੌਲੀ-ਹੌਲੀ ਫੈਲ ਰਿਹਾ ਹੈ ਤਾਂ ਦੂਜੇ ਪਾਸੇ ਬਰਡ ਫਲੂ ਫੈਲਣ ਨੇ ਵੀ ਦਸਤਕ ਦੇ ਦਿੱਤੀ ਹੈ। ਦਰਅਲ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿਚ ਬਰਡ ਫਲੂ ਫੈਲਣ ਦਾ ਮਾਮਲਾ ਸਾਹਮਣੇ ਅਇਆ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਇਲਾਕਿਆਂ ਵਿਚ 6,000 ਤੋਂ ਜ਼ਿਆਦਾ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ। ਮਾਰੇ ਗਏ ਪੰਛੀਆਂ ਵਿਚ ਜ਼ਿਆਦਾਤਰ ਬਤਖ਼ਾਂ ਸ਼ਾਮਲ ਸਨ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਬਰਡ ਫਲੂ ਫੈਲਣ ਦਾ ਖ਼ਦਸ਼ੇ ਦੇ ਚੱਲਦੇ ਵੇਚੂਰ ਵਿਚ ਲਗਭਗ 133 ਬਤਖ਼ਾਂ ਅਤੇ 156 ਮੁਰਗੀਆਂ, ਨੀਨਦੂਰ ਵਿਚ 2,753 ਬਤਖ਼ਾਂ ਅਤੇ ਅਰਪੁਰਕਾਰਾ ‘ਚ 2,975 ਬਤਖ਼ਾਂ ਨੂੰ ਪ੍ਰਸ਼ਾਸਨ ਵੱਲੋਂ ਮਾਰ ਦਿੱਤਾ ਗਿਆ।

ਬਰਡ ਫਲੂ ਜਾਂ ਏਵੀਅਨ ਫਲੂ ਛੂਤ ਵਾਲੀ ਜ਼ੂਨੋਟਿਕ ਪਸ਼ੂ-ਪੰਛੀਆਂ ਨਾਲ ਫੈਲਣ ਵਾਲੀ ਗੰਭੀਰ ਬੀਮਾਰੀ ਹੈ। ਦੂਜੇ ਪਾਸੇ ਲਕਸ਼ਦੀਪ ਪ੍ਰਸ਼ਾਸਨ ਵੱਲੋਂ ਕੇਰਲ ਵਿਚ ਬਰਡ ਫਲੂ ਦੇ ਫੈਲਣ ਦੀ ਰਿਪੋਰਟ ਕਾਰਨ ਫਰੋਜ਼ਨ ਚਿਕਨ ਦੀ ਸਪਲਾਈ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ।