ਬਿਹਾਰ/ਮਧੇਪੁਰਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਧੇਪੁਰਾ ‘ਚ ਪਿਤਾ ਨੇ ਆਪਣੀ ਹੀ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੜਕੀ ਦੇ ਸਿਰ ‘ਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸ਼ਨੀਵਾਰ ਦੇਰ ਰਾਤ ਸਿੰਘੇਸ਼ਵਰ ਥਾਣਾ ਖੇਤਰ ਦੇ ਪਾਤਰਾਹਾ ਟੋਲਾ ਦੀ ਹੈ।
ਵੰਦਨਾ ਪਰਿਵਾਰ ਦਾ ਸਾਰਾ ਖਰਚਾ ਚੁੱਕਦੀ ਸੀ। ਮਈ ‘ਚ ਉਸਦਾ ਵਿਆਹ ਹੋਣ ਵਾਲਾ ਸੀ। ਵਿਆਹ ਦੀਆਂ ਤਿਆਰੀਆਂ ਵਿਚ ਪਰਿਵਾਰ ਰੁੱਝਿਆ ਹੋਇਆ ਸੀ। ਵੰਦਨਾ ਦੀ ਮਾਸੀ ਸੁਨੀਤਾ ਦੇਵੀ ਨੇ ਦੱਸਿਆ ਕਿ ਸ਼ਿਵਰਾਮ ਨਸ਼ੇ ਦਾ ਆਦੀ ਹੈ। ਉਹ ਕੋਈ ਕੰਮ ਨਹੀਂ ਕਰਦਾ। ਉਹ ਆਪਣੀ ਧੀ ਤੋਂ ਸ਼ਰਾਬ ਲਈ ਪੈਸੇ ਮੰਗਦਾ ਸੀ। ਇਸ ਗੱਲ ਨੂੰ ਲੈ ਕੇ ਪਰਿਵਾਰ ‘ਚ ਝਗੜਾ ਰਹਿੰਦਾ ਸੀ।
ਫਿਲਹਾਲ ਦੋਸ਼ੀ ਫਰਾਰ ਹੈ। ਲੜਕੀ ਦਾ ਮਈ ਵਿਚ ਵਿਆਹ ਹੋਣ ਵਾਲਾ ਸੀ। ਧੀ ਨੇ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੱਤੇ। ਇਸ ਤੋਂ ਪਿਤਾ ਨੂੰ ਗੁੱਸਾ ਆ ਗਿਆ ਅਤੇ ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਵਰਾਮ ਸਾਹ (50) ਦੀ 24 ਸਾਲਾ ਬੇਟੀ ਵੰਦਨਾ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਸੀ।
ਵੰਦਨਾ ਸ਼ਿਵਰਾਮ ਦੀ ਸਭ ਤੋਂ ਵੱਡੀ ਧੀ ਸੀ। ਉਸ ਤੋਂ ਬਾਅਦ ਇਕ ਹੋਰ ਬੇਟੀ ਅਤੇ 14 ਸਾਲ ਦਾ ਬੇਟਾ ਹੈ। ਸ਼ਨੀਵਾਰ ਸਵੇਰੇ ਸ਼ਿਵਰਾਮ ਨੇ ਸ਼ਰਾਬ ਪੀਣ ਲਈ ਵੰਦਨਾ ਤੋਂ 500 ਰੁਪਏ ਮੰਗੇ। ਜਦੋਂ ਬੇਟੀ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਸ਼ਿਵਰਾਮ ਗੁੱਸੇ ‘ਚ ਆ ਕੇ ਘਰੋਂ ਚਲਾ ਗਿਆ। ਪਰਿਵਾਰ ਮੁਤਾਬਕ ਸ਼ਿਵਰਾਮ ਸ਼ਨੀਵਾਰ ਦੇਰ ਰਾਤ ਕਿਸੇ ਹੋਰ ਵਿਅਕਤੀ ਨਾਲ ਘਰ ਆਇਆ ਸੀ।
ਘਟਨਾ ਤੋਂ ਤੁਰੰਤ ਬਾਅਦ ਸ਼ਿਵਰਾਮ ਆਪਣੇ ਸਾਥੀ ਸਮੇਤ ਬਾਈਕ ‘ਤੇ ਫਰਾਰ ਹੋ ਗਿਆ। ਘਰ ‘ਚ ਹੰਗਾਮਾ ਹੋ ਗਿਆ ਅਤੇ ਵੰਦਨਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।