ਮਾਨ ਸਰਕਾਰ ਦਾ ਵੱਡਾ ਕਦਮ : ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਦਿੱਤੀ ਹਰੀ ਝੰਡੀ, ਫਰਜ਼ੀ ਬਿੱਲਾਂ ‘ਤੇ ਹੋਵੇਗੀ ਤਿੱਖੀ ਨਜ਼ਰ

0
516

ਚੰਡੀਗੜ੍ਹ | ਟੈਕਸ ਚੋਰੀ ਰੋਕਣ ਦੇ ਮਕਸਦ ਨਾਲ ਭਗਵੰਤ ਮਾਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਮੰਗਲਵਾਰ ਨੂੰ ਸਰਕਾਰ ਨੇ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਟੈਕਸ ਇੰਟੈਲੀਜੈਂਸ ਵਿੰਗ ਵੱਲੋਂ ਟੈਕਸ ਚੋਰੀ ਰੋਕਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਟੈਕਸ ਇੰਟੈਲੀਜੈਂਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ। ਇੱਕ ਕੇਂਦਰੀ ਯੂਨਿਟ ਤੋਂ ਇਲਾਵਾ 2 ਹੋਰ ਯੂਨਿਟ ਬਣਾਏ ਜਾਣਗੇ। ਕੇਂਦਰੀਕ੍ਰਿਤ ਯੂਨਿਟ ਵਿੱਚ ਇੱਕ ਸੰਯੁਕਤ ਕਮਿਸ਼ਨਰ, ਤਿੰਨ ਈਟੀਓ, 6 ਇੰਸਪੈਕਟਰ ਅਤੇ ਛੇ ਮਾਹਰ ਸ਼ਾਮਲ ਹੋਣਗੇ।

ਇਸ ਵਿੰਗ ਵਿੱਚ ਸਾਈਬਰ, ਕਾਨੂੰਨੀ, ਵਪਾਰ ਤੋਂ ਇਲਾਵਾ ਹੋਰ ਮਾਹਿਰ ਸ਼ਾਮਲ ਕੀਤੇ ਜਾਣਗੇ। ਇਹ ਵਿੰਗ ਜਾਅਲੀ ਬਿੱਲਾਂ ‘ਤੇ ਤਿੱਖੀ ਨਜ਼ਰ ਰੱਖੇਗਾ। ਸਿਰਫ਼ ਡੇਢ ਮਹੀਨੇ ਵਿੱਚ ਹੀ ਸਰਕਾਰ ਨੂੰ ਡਾਟਾ ਮਾਈਨਿੰਗ ਸਿਸਟਮ ਤੋਂ 107 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਰਕਾਰ ਨੇ ਇਹ ਅੰਕੜਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਪਿਛਲੇ 2 ਸਾਲਾਂ ਦੌਰਾਨ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਦੀ ਹੀ ਕਮਾਈ ਹੋਈ ਸੀ।