ਲੁਧਿਆਣਾ ਦੀ ਸਟੀਲ ਫੈਕਟਰੀ ‘ਚ ਵੱਡੀ ਲੁੱਟ : ਸੁਰੱਖਿਆ ਗਾਰਡਾਂ ਤੇ ਮੁਲਾਜ਼ਮਾਂ ਨੂੰ ਬੰਨ੍ਹ ਕੇ ਕਮਰੇ ‘ਚ ਬੰਦ ਕਰ ਲੁੱਟਿਆ ਸਾਮਾਨ

0
1350

ਲੁਧਿਆਣਾ | ਲੁਟੇਰਿਆਂ ਨੇ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਸੀ। ਬਦਮਾਸ਼ਾਂ ਨੇ ਸੁਰੱਖਿਆ ਗਾਰਡ ਅਤੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਅਗਲੇ ਦਿਨ ਸਵੇਰੇ ਇਲਾਕੇ ਦੇ ਲੋਕਾਂ ਨੇ ਫੈਕਟਰੀ ਪ੍ਰਬੰਧਕ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਬੰਧਕ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਨੂੰ ਛੁਡਵਾਇਆ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮੈਨੇਜਰ ਨਿਖਿਲ ਤਿਆਗੀ ਨੇ ਦੱਸਿਆ ਕਿ ਉਹ 10 ਜੂਨ ਦੀ ਰਾਤ ਨੂੰ ਫੈਕਟਰੀ ਤੋਂ ਘਰ ਗਿਆ ਸੀ। 4 ਤੋਂ 5 ਨਕਾਬਪੋਸ਼ ਅਣਪਛਾਤੇ ਬਦਮਾਸ਼ ਫੈਕਟਰੀ ਅੰਦਰ ਦਾਖਲ ਹੋਏ। ਉਨ੍ਹਾਂ ਨੇ ਸੁਰੱਖਿਆ ਗਾਰਡਾਂ ਅਤੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਉਸ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਪਿੱਤਲ ਦੇ ਵਾਲਵ ਕਿੱਥੇ ਪਏ ਹਨ। ਜਦੋਂ ਮੁਲਾਜ਼ਮਾਂ ਨੇ ਦੱਸਣ ਤੋਂ ਇਨਕਾਰ ਕੀਤਾ ਤਾਂ ਚੋਰਾਂ ਨੇ ਮੁਲਾਜ਼ਮਾਂ ਦੇ ਥੱਪੜ ਮਾਰ ਦਿੱਤੇ। ਲੁਟੇਰਿਆਂ ਨੇ ਸੁਰੱਖਿਆ ਗਾਰਡ ਸਮੇਤ 3 ਤੋਂ 4 ਮੁਲਾਜ਼ਮਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਸੋਫਾ, 5 ਕੁਰਸੀਆਂ, ਸੀਪੀਯੂ, ਯੂਪੀਏ ਅਤੇ ਐਸਸੀ ਵਾਲਵ (ਪੀਤਲ) ਨੰਬਰ 1301-24 ਸਮੇਤ ਫੈਕਟਰੀ ਵਿਚ ਪਿਆ ਸਾਰਾ ਸਾਮਾਨ ਲੁੱਟ ਲਿਆ ਗਿਆ।

ਨਿਖਿਲ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਲੋਕ ਫੈਕਟਰੀ ਦੇ ਬਾਹਰ ਘੁੰਮ ਰਹੇ ਸਨ। ਉਸ ਦੇ ਮੁਲਾਜ਼ਮਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ। ਉਨ੍ਹਾਂ ਲੋਕਾਂ ਦੀ ਮਦਦ ਨਾਲ ਫੈਕਟਰੀ ਵਿਚ ਹੋਈ ਲੁੱਟ ਦੀ ਸੂਚਨਾ ਮਿਲੀ। ਉਸ ਨੇ ਤੁਰੰਤ ਪੁਲਿਸ ਚੌਕੀ ਮੁੰਡੀਆਂ ਨੂੰ ਸੂਚਿਤ ਕੀਤਾ। ਪੁਲਿਸ ਨੇ ਬੰਧਕ ਬਣਾਏ ਮੁਲਾਜ਼ਮਾਂ ਦੇ ਹੱਥ-ਪੈਰ ਛੁਡਵਾ ਲਏ। ਫਿਲਹਾਲ ਥਾਣਾ ਜਮਾਲਪੁਰੀ ਪੁਲਿਸ ਨੇ ਇਸ ਮਾਮਲੇ ਵਿਚ ਮਲਾ ਦਰਜ ਕਰ ਲਿਆ ਹੈ।