ਚੰਡੀਗੜ੍ਹ/ਮਾਨਸਾ | ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਪੁਲਿਸ ਮੁਲਾਜ਼ਮ ਪ੍ਰਿਤਪਾਲ ਖਿਲਾਫ ਨਵੇਂ ਖੁਲਾਸੇ ਹੋ ਰਹੇ ਹਨ। ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪਕ ਟੀਨੂੰ ਦੇ ਗੁਰਗੇ ਮੋਹਿਤ ਭਾਰਦਵਾਜ ਨੇ ਦੱਸਿਆ ਹੈ ਕਿ ਟੀਨੂੰ ਨੂੰ ਭਜਾਉਣ ਲਈ ਪ੍ਰਿਤਪਾਲ ਦੀ ਚੰਗੀ ਸੇਵਾ ਕੀਤੀ ਗਈ ਸੀ। ਹੋਟਲ ‘ਚ ਉਹ 2 ਕੁੜੀਆਂ ਨਾਲ ਸੁੱਤਾ, ਡੇਢ ਲੱਖ ਦੀ ਸ਼ੌਪਿੰਗ ਕੀਤੀ ਅਤੇ ਮਹਿੰਗੇ ਹੋਟਲ ‘ਚ ਉਸ ਨੂੰ ਸ਼ਰਾਬ ਵੀ ਪਿਲਾਈ ਗਈ ਸੀ।
ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਦੇ ਬਾਪੂ ਧਾਮ ਦੇ ਰਹਿਣ ਵਾਲੇ ਮੋਹਿਤ ਭਾਰਦਵਾਜ ਨੂੰ ਮਨੀਮਾਜਰਾ ਦੇ ਸ਼ਾਸ਼ਤਰੀ ਚੌਕ ਤੋਂ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪਿਸਟਲ ਵੀ ਬਰਾਮਦ ਹੋਇਆ। ਉਸ ਨੇ ਖੁਲਾਸਾ ਕੀਤਾ ਹੈ ਕਿ ਦੀਪਕ ਟੀਨੂੰ ਨੂੰ ਭਜਾਉਣ ਦੀ ਪਲਾਨਿੰਗ ਉਸ ਵੇਲੇ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਦੋਂ ਉਸ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਰਿਮਾਂਡ ‘ਤੇ ਲਿਆ ਸੀ।
ਮੋਹਿਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਜੁਲਾਈ ਵਿੱਚ ਉਸ ਨੂੰ ਜੇਲ ਅੰਦਰੋ ਹੀ ਦੀਪਕ ਟੀਨੂੰ ਦਾ ਫੋਨ ਆਇਆ ਸੀ। ਉਸ ਨੇ ਕਿਹਾ ਸੀ ਕਿ ਉਸ ਦਾ ਬੜਾ ਖਾਸ ਦੋਸਤ ਸਬ ਇੰਸਪੈਕਟਰ ਪ੍ਰਿਤਪਾਲ ਚੰਡੀਗੜ੍ਹ ਆ ਰਿਹਾ ਹੈ। ਉਸ ਨੂੰ ਖਰੜ ਤੋਂ ਰਿਸੀਵ ਕਰਕੇ ਚੰਡੀਗੜ੍ਹ ਵਿੱਚ ਪੂਰੀ ਐਸ਼ ਕਰਵਾਉਣੀ ਹੈ। ਜੁਲਾਈ ਦੀ 13 ਅਤੇ 14 ਤਰੀਕ ਨੂੰ ਪ੍ਰਿਤਪਾਲ ਚੰਡੀਗੜ੍ਹ ਹੀ ਰੁਕਿਆ। ਇਸ ਦੌਰਾਨ ਉਸ ਨੂੰ ਇੱਕ ਵੱਡੇ ਹੋਟਲ ‘ਚ ਕਮਰਾ ਬੁੱਕ ਕਰਵਾ ਕੇ ਦਿੱਤਾ ਗਆ ਸੀ। ਉਸ ਲਈ 2 ਕੁੜੀਆਂ ਵੀ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਉਸ ਨੂੰ ਇੱਕ ਵੱਡੇ ਡਿਸਕੋ ਵਿੱਚ ਲੈ ਕੇ ਗਏ ਜਿੱਥੇ ਉਸ ਨੇ ਹਜਾਰਾਂ ਰੁਪਏ ਦੀ ਮਹਿੰਗੀ ਸ਼ਰਾਬ ਪੀਤੀ। ਪ੍ਰਿਤਪਾਲ ਨੇ ਡੇਢ ਲੱਖ ਰੁਪਏ ਦੀ ਸ਼ੌਪਿੰਗ ਵੀ ਕੀਤੀ।
ਦੀਪਕ ਟੀਨੂੰ ਨੂੰ ਇੱਕ ਅਕਤੂਬਰ ਨੂੰ ਪ੍ਰਿਤਪਾਲ ਨੇ ਮਾਨਸਾ ਤੋਂ ਭਜਾਇਆ ਸੀ। ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਟੀਨੂੰ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਸੀ। ਟੀਨੂੰ ਨੂੰ ਭਜਾਉਣ ਵਾਲਾ ਪ੍ਰਿਤਪਾਲ ਫਿਲਹਾਲ ਮਾਨਸਾ ਜੇਲ ਵਿੱਚ ਬੰਦ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ