ਟੀਨੂੰ ਮਾਮਲੇ ‘ਚ ਵੱਡਾ ਖੁਲਾਸਾ : ਇਕ ਨਹੀਂ, ਦੋ-ਦੋ ਮਹਿਲਾ ਮਿੱਤਰਾਂ ਨੇ ਗੈਂਗਸਟਰ ਟੀਨੂੰ ਨੂੰ ਭਜਾਉਣ ‘ਚ ਦਿੱਤਾ ਸੀ ਸਾਥ

0
400

ਚੰਡੀਗੜ੍ਹ। ਸਿੱਧੂ ਮੂਸੇਵਾਲ ਕਤਲਕਾਂਡ ਦਾ ਆਰੋਪੀ 4 ਦਿਨ ਬਾਅਦ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਗੈਂਗਸਟਰ ਜ਼ਿਆਦਾ ਦਿਨਾਂ ਤੱਕ ਭੱਜ ਨਹੀਂ ਸਕੇਗਾ। ਇਸ ਵਿਚਾਲੇ ਪਤਾ ਲੱਗਾ ਹੈ ਕਿ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਪੁਲਿਸ ਤੋਂ ਟੀਨੂੰ ਦੇ ਭੱਜਣ ਦੀ ਜਾਣਕਾਰੀ 4 ਘੰਟੇ ਲੁਕਾਈ ਰੱਖੀ। ਪਹਿਲਾਂ ਉਸਨੇ ਆਪਣੇ ਪੱਧਰ ਉਤੇ ਟੀਨੂੰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਸੀਨੀਅਰ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ। ਉਦੋਂ ਤੱਕ ਟੀਨੂੰ ਪੰਜਾਬ ਵਿਚੋਂ ਨਿਕਲ ਚੁੱਕਾ ਸੀ। ਟੀਨੂੰ ਨੂੰ ਉਸਦੀ ਮਹਿਲਾ ਪੁਲਿਸ ਗਰਲਫ੍ਰੈਂਡ ਸਣੇ ਦੋ ਹੋਰ ਮਹਿਲਾ ਮਿੱਤਰਾਂ ਨੇ ਉਸਨੂੰ ਪੂਰੀ ਪਲਾਨਿੰਗ ਕਰਕੇ ਭਜਾਇਆ। ਬਾਹਰੀ ਸੂਬੇ ਦੀ ਗਰਲਫ੍ਰੈਂਡ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਸ਼ਨੀਵਾਰ ਨੂੰ ਦੀਪਕ ਦੇ ਭੱਜਣ ਵੇਲੇ ਉਸੇ ਮਹਿਲਾ ਨੇ ਕਾਰ ਚਲਾਈ ਸੀ। ਮਹਿਲਾ ਪੁਲਿਸ ਮੁਲਾਜ਼ਮ ਮਿੱਤਰ ਨੂੰ ਟੀਨੂੰ ਨੇ ਸ਼ਨੀਵਾਰ ਰਾਤ ਨੂੰ ਹੀ ਛੱਡ ਦਿੱਤਾ ਸੀ। ਟੀਨੂੰ ਦੀ ਦੂਜੀ ਗਰਲਫ੍ਰੈਂਡ ਨੇ ਹੋਟਲ ਤੇ ਪ੍ਰਿਤਪਾਲ ਦੇ ਸਰਕਾਰੀ ਮਕਾਨ ਦੇ ਬਾਹਰ ਟੀਨੂੰ ਦਾ ਇੰਤਜ਼ਾਰ ਕੀਤਾ। ਟੀਨੂੰ ਦੇ ਬਾਹਰ ਆਉਂਦੇ ਹੀ ਉਹ ਅਸਾਨੀ ਨਾਲ ਫਰਾਰ ਹੋ ਗਏ।

ਐੱਸਆਈਟੀ ਨੇ ਪ੍ਰਿਤਪਾਲ ਦਾ ਫੋਨ ਖੰਗਾਲਿਆ, ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਨਾਲ ਰੱਖਦਾ ਸੀ ਸੰਬੰਧ
ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੇ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹੱਤਵਪੂਰਨ ਜਾਣਕਾਰੀਆਂ ਮਿਲ ਚੁੱਕੀਆਂ। ਫੋਨ ਦੀ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਜ਼ਿਆਦਾਤਰ ਡਾਟਾ ਡਿਲੀਟ ਹੋਣ ਦੇ ਬਾਵਜੂ਼ਦ ਰਿਕਵਰ ਕਰ ਲਿਆ ਜਾਵੇਗਾ। ਪ੍ਰਿਤਪਾਲ ਪੰਜਾਬ ਦੀਆਂ ਕਈ ਜੇਲ੍ਹਾਂ ਦੇ ਗੈਂਗਸਟਰਾਂ ਨਾਲ ਟੱਚ ਵਿਚ ਸੀ।