ਵੱਡਾ ਖੁਲਾਸਾ : ਅੰਮ੍ਰਿਤਪਾਲ ਦੀ ਪਤਨੀ ਦੇ ਬੱਬਰ ਖਾਲਸਾ ਨਾਲ ਜੁੜੇ ਹੋਣ ਦਾ ਖਦਸ਼ਾ, ਪੁਲਿਸ ਜਾਂਚ ‘ਚ ਜੁਟੀ

0
848

ਅੰਮ੍ਰਿਤਸਰ/ਜਲੰਧਰ | ਅੰਮ੍ਰਿਤਪਾਲ ਦੀ ਪਤਨੀ ਦੇ ਬੱਬਰ ਖਾਲਸਾ ਨਾਲ ਸਬੰਧ ਜੁੜੇ ਹੋਣ ਦਾ ਖਦਸ਼ਾ ਹੈ। ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਕਿਰਨਦੀਪ ਕੌਰ ਐਨ.ਆਰ.ਆਈ. ਹੈ।

ਦੱਸ ਦਈਏ ਕਿ ਉਹ 5 ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਪੁਲਿਸ ਦਾ ਉਸ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਹਰ ਜਗ੍ਹਾ ਚੈਕਿੰਗ ਅਭਿਆਨ ਚਲਾਇਆ ਹੋਇਆ ਹੈ। ਦੱਸਣਯੋਗ ਹੈ ਕਿ ਉਹ ਜਲੰਧਰ ਦੇ ਨੇੜਲੇ ਪਿੰਡ ਤੋਂ ਭੱਜ ਗਿਆ ਸੀ। ਉਸ ਦੇ ਕਈ ਸਾਥੀ ਫੜ ਲਏ ਗਏ ਹਨ ਪਰ ਉਹ ਅਜੇ ਨਹੀਂ ਮਿਲ ਰਿਹਾ। ਉਸ ‘ਤੇ NSA ਲੱਗ ਗਿਆ ਹੈ।

ਅੰਮ੍ਰਿਤਪਾਲ ਦੀ ਭੱਜਣ ਸਮੇਂ ਵਰਤੀ ਬਾਈਕ ਨਹਿਰ ਵਿਚੋੋਂ ਬਰਾਮਦ ਕਰ ਲਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸੇ ਬਾਈਕ ‘ਤੇ ਬੈਠ ਕੇ ਅੰਮ੍ਰਿਤਪਾਲ ਸਿੰਘ ਦੌੜਿਆ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਭੇਸ ਬਦਲ ਕੇ ਫਰਾਰ ਹੋਇਆ ਹੈ।