ਪੰਜਾਬ ਸਰਕਾਰ ਨੂੰ ਵੱਡੀ ਰਾਹਤ : ਇਨ੍ਹਾਂ 3 ਥਾਈਂ ਹਾਈਕੋਰਟ ਵੱਲੋਂ ਮਾਈਨਿੰਗ ਦੀ ਮਿਲੀ ਮਨਜ਼ੂਰੀ

0
5535

ਚੰਡੀਗੜ੍ਹ | ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ, ਜਿਸ ਤਹਿਤ ਹੁਣ ਪੰਜਾਬ ਆਪਣੀ ਖੁਦ ਦੀ ਮਾਈਨਿੰਗ ਕਰ ਸਕੇਗਾ, ਜਿਸ ‘ਤੇ ਲੰਬੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਸੀ।

ਅੱਜ ਹਾਈਕੋਰਟ ਨੇ ਮਾਈਨਿੰਗ ਲਈ 3 ਥਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਡੀਐੱਸਆਰ ਰਿਪੋਰਟ ਆ ਚੁੱਕੀ ਹੈ। ਰੂਪਨਗਰ, ਫਾਜ਼ਿਲਕਾ ਤੇ ਪਠਾਨਕੋਟ ਵਿਚ ਮਾਈਨਿੰਗ ਦੀ ਕੋਰਟ ਨੇ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਦੇ ਵਕੀਲ ਵਿਵੇਕ ਟਹਿਣ ਨੇ ਦੱਸਿਆ ਕਿ ਅਜਿਹਾ ਇਸ ਤੋਂ ਪਹਿਲਾਂ ਬਿਹਾਰ ਵਿਚ ਵੀ ਹੋ ਚੁੱਕਾ ਹੈ।

ਇਸੇ ਤਰਜ਼ ’ਤੇ ਹਾਈਕੋਰਟ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ’ਤੇ ਹਾਈਕੋਰਟ ਨੇ ਫਾਜ਼ਿਲਕਾ, ਪਠਾਨਕੋਟ ਅਤੇ ਰੂਪਨਗਰ ਵਿਖੇ ਮਾਈਨਿੰਗ ਦੀ ਇਜਾਜ਼ਤ ਦਿੱਤੀ ਹੈ ਤੇ ਭਵਿੱਖ ਵਿਚ ਵੀ ਜਦੋਂ ਬਾਕੀ ਜ਼ਿਲ੍ਹਿਆਂ ਲਈ ਡੀਐਸਆਰ ਰਿਪੋਰਟ ਆਵੇਗੀ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਮਨਜ਼ੂਰੀ ਮਿਲ ਸਕੇਗੀ।