ਮੋਹਾਲੀ, 23 ਅਕਤੂਬਰ | ਸਿੱਖਿਆ ਵਿਭਾਗ ਨੇ 162 ਲੈਕਚਰਾਰ ਤੇ ਅਧਿਆਪਕਾਂ ਦੀਆਂ ਸਕੂਲ ਆਫ਼ ਐਮੀਨੈਂਸ ‘ਚ ਹੋਈਆਂ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸਿੱਖਿਆ ਮੰਤਰੀ ਹਰੋਜਤ ਬੈਂਸ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਪੰਜਾਬ ਦੇ ਸਿੱਖਿਆ ਵਿਭਾਗ ਨੇ ਵੱਡੇ ਕਲੇਸ਼ ਤੋਂ ਬਾਅਦ ਸਕੂਲ ਆਫ ਐਮੀਨੈਂਸ ‘ਚ ਲੈਕਚਰਾਰਾਂ, ਅਧਿਆਪਕਾਂ ਦੇ ਕੀਤੇ ਤਬਾਦਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਪੰਜਾਬ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚੋਂ ਪੰਜਾਬ ਦੇ ਵੱਖ-ਵੱਖ ਐਮੀਨੈਂਸ ਸਕੂਲਾਂ ‘ਚ ਟਰਾਂਸਫਰ ਕੀਤਾ ਸੀ ਕਿਉਂਕਿ ਪੰਜਾਬ ‘ਚ ਇਨ੍ਹਾਂ ਤਬਾਦਲਿਆਂ ਕਾਰਨ ਵੱਡਾ ਵਿਵਾਦ ਹੋ ਗਿਆ ਹੈ, ਜਿਸ ਕਰਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਤਬਾਦਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।