ਵੱਡੀ ਖਬਰ – ਬੱਚੀ ਦਿਲਰੋਜ਼ ਦੀ ਕਾਤਲ ਔਰਤ ਨੂੰ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

0
2327

ਲੁਧਿਆਣਾ, 18 ਅਪ੍ਰੈਲ | ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ। ਕੋਰਟ ਨੇ ਬੱਚੀ ਦਿਲਰੋਜ਼ ਨੂੰ ਮਾਰਨ ਵਾਲੀ ਕਾਤਲ ਔਰਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ।

ਅੱਜ ਫੈਸਲੇ ਤੋਂ ਪਹਿਲਾਂ ਮਾਸੂਮ ਦਿਲਰੋਜ਼ ਦੀ ਮਾਂ ਕੋਰਟ ਪਹੁੰਚੀ ਅਤੇ ਪਾਠ ਕਰਨ ਲੱਗ ਗਈ ਸੀ। ਅੱਜ ਤੋਂ ਤਿੰਨ ਸਾਲ ਪਹਿਲਾਂ 22 ਨਵੰਬਰ 2021 ਨੂੰ ਗੁਆਂਢ ‘ਚ ਰਹਿੰਦੀ ਨੀਲਮ ਨਾਂ ਦੀ ਅਰੋਪੀ ਨੇ ਬੱਚੀ ਨੂੰ ਮਾਰ ਦਿੱਤਾ ਸੀ। ਨੀਲਮ ਬੱਚੀ ਨੂੰ ਆਪਣੀ ਐਕਟਿਵਾ ‘ਤੇ ਬਿਠਾ ਕੇ ਲੈ ਗਈ ਸੀ ਅਤੇ ਮਿੱਟੀ ਵਿੱਚ ਦੱਬ ਦਿੱਤਾ ਸੀ।