ਵੱਡੀ ਖਬਰ : ਦਿੱਲੀ ਸਿੱਖ ਦੰਗਿਆਂ ‘ਚ ਨਾਮਜ਼ਦ ਜਗਦੀਸ਼ ਟਾਈਟਲਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਮਨਜ਼ੂਰ

0
690

ਦਿੱਲੀ| ਦਿੱਲੀ ਸਿੱਖ ਦੰਗਿਆਂ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਜਗਦੀਸ਼ ਟਾਈਟਲਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਮਨਜ਼ੂਰ ਹੋ ਗਈ ਹੈ।

ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਇਸਦੀ ਮਨਜ਼ੂਰੀ ਦਿੱਤੀ ਹੈ। ਵਿਸ਼ੇਸ਼ ਐਮਪੀ-ਐਮਐਲਏ ਕੋਰਟ ਵਿਚ ਕੇਸ ਨੂੰ ਟਰਾਂਸਫਰ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੂਨ ਨੂੰ ਹੋਵੇਗੀ।