ਵੱਡੀ ਖਬਰ : ਸੁੱਖਾ ਕਾਹਲਵਾਂ ਦਾ ਕਾਤਲ ਗੈਂਗਸਟਰ ਦਲੇਰ ਕੋਟੀਆ ਅਮਰੀਕਾ ਤੋਂ ਹੋਇਆ ਗ੍ਰਿਫ਼ਤਾਰ

0
1541

ਨਵੀਂ ਦਿੱਲੀ, 10 ਨਵੰਬਰ । ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸੁੱਖਾ ਕਾਹਲਵਾਂ ਦੇ ਕਾਤਲ ਗੈਂਗਸਟਰ ਦਲੇਰ ਕੋਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਦਲੇਰ ਕੋਟੀਆ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਗੈਂਗਸਟਰ ਹਰਿਆਣਾ ਦਾ ਰਹਿਣ ਵਾਲਾ ਹੈ।

ਪੁਲਿਸ ਹਿਰਾਸਤ ਦੌਰਾਨ ਵਿੱਕੀ ਗੌਂਡਰ ਨੇ ਦਲੇਰ ਕੋਟੀਆ ਨਾਲ ਮਿਲ ਕੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਗੈਂਗਵਾਰ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ 2010 ਵਿਚ ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਸੀ। 26 ਜਨਵਰੀ 2018 ਨੂੰ ਵਿੱਕੀ ਗੌਂਡਰ ਨੂੰ ਉਸ ਦੇ 2 ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਮੇਤ ਇਨਕਾਊਂਟਰ ਵਿਚ ਮਾਰ ਦਿੱਤਾ ਗਿਆ ਸੀ।

ਵਿੱਕੀ ਗੌਂਡਰ ਇਨਕਾਊਂਟਰ ਤੋਂ ਬਾਅਦ ਵੀ ਗੈਂਗਵਾਰ ਨਹੀਂ ਰੁਕੀ। ਵਿੱਕੀ ਦੇ ਸਾਥੀ ਗੈਂਗਸਟਰ ਰਣਦੀਪ ਸਿੰਘ ਉਰਫ਼ ਰਾਣਾ ਖੰਡਵਾਲੀਆ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਵਿਰੋਧੀ ਗੈਂਗ ਦੇ ਜਸਦੀਪ ਸਿੰਘ ਉਰਫ ਭਗਵਾਨ ਪੁਰੀਆ ਨੇ ਲਈ ਸੀ, ਜੋ ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸਰਗਣਾ ਹੈ। ਇਸ ਤੋਂ ਬਾਅਦ ਦਲੇਰ ਕੋਟੀਆ ਆਪਣੇ ਵਿਰੋਧੀ ਗੈਂਗ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਦਲੇਰ ਨੇ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ।

Punjabi Bulletin
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)