ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਥਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ, ਮੌਕੇ ‘ਤੇ 2 ਦੀ ਮੌਤ

0
665

ਕਪੂਰਥਲਾ/ਜਲੰਧਰ| ਬੀਤੀ ਰਾਤ ਫਗਵਾੜਾ ਵਿੱਚ ਇੱਕ ਥਾਰ ਗੱਡੀ ਜੋ ਕਿ ਮੁਹਾਲੀ ਤੋਂ ਜਲੰਧਰ ਜਾ ਰਹੀ ਸੀ, ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਲੜਕਾ-ਲੜਕੀ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਅਰਸ਼ ਅਤੇ ਸ਼ਿਵਾਨੀ ਵਾਸੀ ਮੋਹਾਲੀ ਵਜੋਂ ਹੋਈ ਹੈ ਅਤੇ ਚੇਤਨਾ ਨਾਂ ਦੀ ਲੜਕੀ ਜ਼ਖਮੀ ਹੋ ਗਈ ਹੈ।