ਮਨਾਲੀ| ਚੰਡੀਗੜ੍ਹ ਤੋਂ ਹਿਮਾਚਲ ਗਈ ਬੱਸ ਦੇ ਬਿਆਸ ਦਰਿਆ ਵਿਚ ਡੁੱਬਣ ਦੀ ਖਬਰ ਨਾਲ ਸਨਸਨੀ ਫੈਲ ਗਈ ਹੈ। ਕੱਲ੍ਹ ਦੀਆਂ ਖਬਰਾਂ ਚੱਲ ਰਹੀਆਂ ਸਨ ਕਿ ਚੰਡੀਗੜ੍ਹ ਤੋਂ ਗਈ ਬੱਸ ਲਾਪਤਾ ਹੋ ਗਈ ਹੈ। ਬੱਸ ਦੀ ਕਿਸੇ ਸਵਾਰੀ ਜਾਂ ਡਰਾਈਵਰ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ ਸੀ।
ਹੁਣ ਤਾਜ਼ਾ ਖਬਰ ਬਹੁਤ ਹੀ ਡਰਾਉਣੀ ਆਈ ਹੈ। ਪਤਾ ਲੱਗਾ ਹੈ ਕਿ ਮਨਾਲੀ ਨੇੜੇ ਬਿਆਸ ਦਰਿਆ ਤੋਂ ਪੀਆਰਟੀਸੀ ਦੀ ਬੱਸ ਦੇ ਡੂੱਬਣ ਦਾ ਖਦਸ਼ਾ ਹੈ, ਜਿਸ ਵਿਚੋਂ ਫਿਲਹਾਲ ਇਕ ਲਾਸ਼ ਮਿਲੀ ਹੈ। ਇਹ ਲਾਸ਼ ਉਸੇ ਡਰਾਈਵਰ ਦੀ ਹੈ, ਇਹ ਵੀ ਪੱਕਾ ਨਹੀਂ ਹੋ ਰਿਹਾ। prtc ਤੇ ਪੰਜਾਬ ਰੋਡਵੇਜ਼ ਦੀਆਂ ਕਈ ਬੱਸਾਂ ਹਿਮਾਚਲ ਨੂੰ ਗਈਆਂ ਸਨ।
ਜ਼ਿਕਰਯੋਗ ਹੈ ਕਿ ਭਾਰੀ ਮੀਂਹ ਨੇ ਹਿਮਾਚਲ ਵਿਚ ਤਬਾਹੀ ਮਚਾਈ ਹੋਈ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ