ਵੱਡੀ ਖ਼ਬਰ : SGPC ਦੇ ਯੂਟਿਊਬ ਚੈਨਲ ਲਈ PTC ਹੀ ਦੇਵੇਗਾ ਲਿੰਕ, ਮੀਟਿੰਗ ‘ਚ ਹੋਇਆ ਫ਼ੈਸਲਾ

0
1158

ਅੰਮ੍ਰਿਤਸਰ| ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਣ ਵਾਲੇ ਪ੍ਰਸਾਰਣ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ। ਹਾਲਾਂਕਿ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਉੱਤੇ ਹੋਣ ਵਾਲੇ ਪ੍ਰਸਾਰਣ ਦੇ ਅਧਿਕਾਰ ਪੀਟੀਸੀ ਚੈਨਲ ਨੂੰ ਹੀ ਦੇ ਦਿੱਤੇ ਹਨ ਪਰ ਹੁਣ ਜੋ ਗੁਰਬਾਣੀ ਦਾ ਪ੍ਰਸਾਰਣ ਯੂਟਿਊਬ ਰਾਹੀਂ ਹੋਵੇਗਾ, ਉਸ ਦਾ ਲਿੰਕ ਵੀ ਪੀਟੀਸੀ ਵੱਲੋਂ ਹੀ ਦਿੱਤਾ ਜਾਵੇਗਾ। ਇਸ ਗੱਲ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ  ਗੁਰਚਰਨ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ ਹੈ।

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 23 ਜੁਲਾਈ 2023 ਵਾਲਾ ਦਿਨ ਇਤਿਹਾਸਕ ਬਣ ਗਿਆ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਲਈ ਚੈਨਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਟੇਲਾਈਟ ਚੈਨਲ ਉੱਤੇ ਗੁਰਬਾਣੀ ਦਾ ਪ੍ਰਸਾਰਣ ਪੀਟੀਸੀ ਉੱਤੇ ਚਾਲੂ ਰੱਖਣ ਦੀ ਬੇਨਤੀ ਕਮੇਟੀ ਵੱਲੋਂ ਕੀਤੀ ਗਈ ਸੀ ਜੋ ਚੈਨਲ ਵੱਲੋਂ ਸਵੀਕਾਰ ਕਰ ਲਈ ਗਈ ਹੈ।

ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਲਾਈਵ ਪ੍ਰਸਾਰਣ ਲਈ ਸੈਟਅੱਪ ਤਿਆਰ ਕੀਤਾ ਜਾਣਾ ਹੈ, ਜਿਸ ਉੱਤੇ ਤਕਰੀਬਨ 12 ਲੱਖ ਦਾ ਖ਼ਰਚਾ ਆਵੇਗਾ, ਉਸ ਦੀਆਂ ਸੇਵਾਵਾਂ ਦੀ ਪਹਿਲਾਂ ਵਾਂਗ ਪੀਟੀਸੀ ਨੇ ਦੇਣ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਲਾਈਵ ਪ੍ਰਸਾਰਣ ਨੂੰ ਲੋਕ ਵੱਧ ਤੋਂ ਵੱਧ ਦੇਖਣ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਲਿਆਂਦੇ ਜਾ ਰਹੇ ਸੈਟੇਲਾਈਟ ਚੈਨਲ ਲਈ ਵੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ।
 
ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਇਹ ਮੰਗ ਸੀ ਕਿ ਐਸਜੀਪੀਸੀ ਆਪਣਾ ਚੈਨਲ ਸਥਾਪਤ ਕਰੇ। ਇਸ ਕੰਮ ਨੂੰ ਕਰਨ ਵਿੱਚ ਸਬ ਕਮੇਟੀ ਨੇ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਦਫ਼ਤਰਾਂ ‘ਚ ਬੈਠੇ ਵੀ ਸੰਗਤ ਲਾਈਵ ਦੇਖ ਸਕੇਗੀ। ਧਾਮੀ ਨੇ ਕਿਹਾ ਕਿ ਹੁਣ ਇਸ ਚੈਨਲ ਦਾ ਨਾਮ ਐਸਜੀਪੀਸੀ ਸ੍ਰੀ ਅੰਮ੍ਰਿਤਸਰ ਰੱਖਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਵਧਾਈ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਕਾਰਜ ਐਸਜੀਪੀਸੀ ਕੋਲੋਂ ਕਰਵਾਇਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ