ਬ੍ਰੇਕਿੰਗ : ਲੁਧਿਆਣਾ ਦੇ 4 ਹਿੰਦੂ ਆਗੂਆਂ ‘ਤੇ ਪੁਲਿਸ ਦਾ ਐਕਸ਼ਨ, ਸੋਸ਼ਲ ਮੀਡੀਆ ‘ਤੇ ਹੇਟ ਸਪੀਚ ਦੇਣ ‘ਤੇ ਕੇਸ ਦਰਜ

0
287

ਲੁਧਿਆਣਾ, 14 ਨਵੰਬਰ | ਜ਼ਿਲਾ ਪੁਲਿਸ ਨੇ ਵੱਖ-ਵੱਖ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਚਾਰਾਂ ‘ਤੇ ਫੇਸਬੁੱਕ ਰਾਹੀਂ ਲਗਾਤਾਰ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਦੋਸ਼ ਹੈ, ਜਿਸ ਕਾਰਨ ਦੇਸ਼ ਦੀ ਏਕਤਾ ਖ਼ਤਰੇ ਵਿਚ ਹੈ। ਉਨ੍ਹਾਂ ਦਾ ਨਫ਼ਰਤ ਭਰਿਆ ਭਾਸ਼ਣ ਵੱਖ-ਵੱਖ ਧਰਮਾਂ ਵਿਚਕਾਰ ਦੁਸ਼ਮਣੀ ਪੈਦਾ ਕਰ ਸਕਦਾ ਹੈ। ਫਿਲਹਾਲ ਪੁਲਿਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਥਾਣਾ ਹੈਬੋਵਾਲ ਦੀ ਪੁਲਿਸ ਨੇ ਹਿੰਦੂ ਸੰਗਠਨ ਦੇ ਮੁਹੱਲਾ ਸਟਾਰ ਸਿਟੀ ਦੇ ਰਹਿਣ ਵਾਲੇ ਰੋਹਿਤ ਸਾਹਨੀ ਦੇ ਖਿਲਾਫ ਧਾਰਾ 152,196,353 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕੀਤਾ ਹੈ। ਸਾਹਨੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਨਫਰਤ ਭਰਿਆ ਭਾਸ਼ਣ ਦਿੱਤਾ ਸੀ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਸੋਸ਼ਲ ਮੀਡੀਆ ਸੈੱਲ ਦੀ ਜਾਂਚ ਦੌਰਾਨ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਮੁਖੀ ਅਤੇ ਹਿੰਦੂ ਨਿਆਂ ਪੀਠ ਸੰਸਥਾ ਦੇ ਮੈਂਬਰ ਪ੍ਰਵੀਨ ਡੰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਡੰਗ ‘ਤੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਭੜਕਾਊ ਭਾਸ਼ਣ ਦੇਣ ਅਤੇ ਝੂਠੇ ਬਿਆਨ ਦੇਣ ਦਾ ਦੋਸ਼ ਹੈ। ਪੁਲਿਸ ਨੇ ਡੰਗ ਖ਼ਿਲਾਫ਼ 196(1),353(2) ਬੀ.ਐਨ.ਐਸ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਚੰਦਰਕਾਂਤ ਚੱਢਾ ਖ਼ਿਲਾਫ਼ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਦੋਸ਼ ਹੇਠ ਕਾਰਵਾਈ ਵੀ ਕੀਤੀ ਹੈ। ਪੁਲਿਸ ਨੇ ਚੱਢਾ ਖ਼ਿਲਾਫ਼ ਧਾਰਾ 196 (1), 353 (2), ਬੀ.ਐਨ.ਐਸ. ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਮੈਂਬਰ ਭਾਨੂ ਪ੍ਰਤਾਪ ਖ਼ਿਲਾਫ਼ ਨਫ਼ਰਤੀ ਭਾਸ਼ਣ ਦੇਣ ਦਾ ਕੇਸ ਵੀ ਦਰਜ ਕੀਤਾ ਹੈ। ਭਾਨੂ ‘ਤੇ ਫੇਸਬੁੱਕ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਪੁਲਿਸ ਨੇ ਭਾਨੂ ਪ੍ਰਤਾਪ ਖ਼ਿਲਾਫ਼ ਧਾਰਾ 196(2),353(2) ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ।