ਵੱਡੀ ਖ਼ਬਰ : ਜੂਨ ਤੋਂ ਬਾਅਦ ਨਹੀਂ ਵਿਕਣਗੇ ਪੈਟਰੋਲ ਵਾਲੇ ਮੋਟਰਸਾਈਕਲ, ਹਜ਼ਾਰਾਂ ਲੋਕਾਂ ਦੀ ਨੌਕਰੀ ਖਤਰੇ ‘ਚ!

0
430

Chandigarh News: ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੀ ਇਲੈਕਟ੍ਰਿਕ ਵ੍ਹੀਕਲ (ਈਵੀ) ਪਾਲਿਸੀ ਮੁਤਾਬਕ ਸ਼ਹਿਰ ਵਿੱਚ ਜੂਨ ਤੋਂ ਬਾਅਦ ਪੈਟਰੋਲ ਬਾਈਕ ਦੀ ਵਿਕਰੀ ਬੰਦ ਹੋ ਜਾਵੇਗੀ। ਜੇਕਰ ਕੋਈ ਬਾਈਕ ਖਰੀਦਦਾ ਹੈ ਤਾਂ ਵੀ ਚੰਡੀਗੜ੍ਹ ‘ਚ ਉਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਕਿਉਂਕਿ ਈਵੀ ਨੀਤੀ ਮੁਤਾਬਕ ਸਾਲ 2023-24 ਦਾ ਟੀਚਾ ਜੂਨ ‘ਚ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ ਹੀ ਵੇਚੀਆਂ ਅਤੇ ਰਜਿਸਟਰ ਕੀਤੀਆਂ ਜਾਣਗੀਆਂ। ਇਸ ਕਾਰਨ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੈ।

ਸਾਲ 2023-24 ਲਈ ਈਵੀ ਨੀਤੀ ਦੇ ਟੀਚੇ ਅਨੁਸਾਰ ਸ਼ਹਿਰ ਵਿੱਚ ਲਗਭਗ 6200 ਪੈਟਰੋਲ ਬਾਈਕ ਰਜਿਸਟਰਡ ਹੋ ਸਕਦੀਆਂ ਹਨ। ਇਸ ਤੋਂ ਬਾਅਦ ਪੈਟਰੋਲ ਬਾਈਕ ਦੀ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ। ਸਿਰਫ਼ ਇਲੈਕਟ੍ਰਿਕ ਬਾਈਕ ਹੀ ਰਜਿਸਟਰਡ ਹੋਣਗੀਆਂ। ਡੇਢ ਮਹੀਨੇ ‘ਚ ਕਰੀਬ 3700 ਬਾਈਕ ਰਜਿਸਟਰਡ ਹੋ ਚੁੱਕੀਆਂ ਹਨ। ਅਜਿਹੇ ‘ਚ ਹੁਣ ਸਿਰਫ 2500 ਪੈਟਰੋਲ ਬਾਈਕ ਹੀ ਰਜਿਸਟਰਡ ਹੋਣਗੀਆਂ।

ਇਸ ਕਾਰਨ ਦੋਪਹੀਆ ਵਾਹਨਾਂ ਦੇ ਸ਼ੋਅਰੂਮ ਮਾਲਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਜੇਕਰ ਬਾਈਕ ਵਿਕਣੀ ਬੰਦ ਹੋ ਗਈ ਤਾਂ ਕਈ ਸ਼ੋਅਰੂਮ ਵੀ ਬੰਦ ਕਰਨੇ ਪੈਣਗੇ। ਹਜ਼ਾਰਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਵੀ ਖ਼ਦਸ਼ਾ ਹੈ। ਦੋਪਹੀਆ ਵਾਹਨਾਂ ਦੇ ਡੀਲਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਲੈ ਕੇ ਮੰਤਰਾਲੇ ਤੱਕ ਗੇੜੇ ਮਾਰ ਰਹੇ ਹਨ।

ਇਸ ਮੌਕੇ ਸ਼ੋਅਰੂਮ ਮਾਲਕਾਂ ਦਾ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਬੰਦ ਕਰਨ ਦੀ ਬਜਾਏ ਪ੍ਰੇਰਨਾ ਦੇ ਕੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੈਟਰੋਲ ਦੋਪਹੀਆ ਵਾਹਨਾਂ ਨੂੰ ਅਚਾਨਕ ਬੰਦ ਕਰਨ ਨਾਲ ਡੀਲਰਾਂ ਨੂੰ ਨੁਕਸਾਨ ਹੋਵੇਗਾ ਅਤੇ ਲੋਕਾਂ ‘ਤੇ ਬੋਝ ਵੀ ਪਵੇਗਾ।