ਜਲੰਧਰ, 2 ਜਨਵਰੀ | ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਸਵੇਰ ਤੋਂ ਹੀ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ ਸਨ ਅਤੇ ਸਵੇਰ ਤੋਂ ਹੀ ਪੈਟਰੋਲ ਪੰਪਾਂ ‘ਤੇ ਲੰਬੀਆਂ ਲਾਈਨਾਂ ‘ਚ ਖੜ੍ਹੇ ਸਨ। ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਡੀਸੀ ਸਾਰੰਗਲ ਅਤੇ ਐਸਐਸਪੀ ਨਾਲ ਮੀਟਿੰਗ ਮਗਰੋਂ ਤੇਲ ਟੈਂਕਰ ਆਪਰੇਟਰਾਂ ਨੇ ਇੰਡੀਅਨ ਆਇਲ ਟਰਮੀਨਲ ਤੋਂ ਧਰਨਾ ਚੁੱਕ ਲਿਆ ਹੈ। ਜਲੰਧਰ ਦੇ ਇੰਡੀਅਨ ਆਇਲ ਟਰਮੀਨਲ ਵਿਖੇ ਤੇਲ ਟੈਂਕਰ ਆਪਰੇਟਰਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਤੇ ਐਸਐਸਪੀ ਨਾਲ ਮੀਟਿੰਗ ਪਿੱਛੋਂ ਫ਼ੈਸਲਾ ਲਿਆ ਗਿਆ।
ਵੇਖੋ ਵੀਡੀਓ
ਦੱਸ ਦਈਏ ਕਿ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ ਖਤਮ ਹੋਣ ਕਾਰਨ ਪੰਪ ਬੰਦ ਹੋ ਗਏ ਸਨ। ਸੋਮਵਾਰ ਦੇਰ ਸ਼ਾਮ ਨੂੰ ਹੀ ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ ਹੋਣ ਲੱਗ ਪਿਆ ਸੀ ਤੇ ਅੱਜ ਮੰਗਲਵਾਰ ਨੂੰ ਵੀ ਕਈ ਥਾਈਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਜ਼ਿਆਦਾਤਰ ਪੰਪਾਂ ‘ਤੇ ਸਵੇਰ ਤੋਂ ਹੀ ਭਾਰੀ ਭੀੜ ਸੀ। ਲੋਕਾਂ ‘ਚ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਸੀ। ਲਾਡੋਵਾਲੀ ਰੋਡ ’ਤੇ ਸਰਕਾਰੀ ਪੈਟਰੋਲ ਪੰਪ ’ਤੇ ਵਾਹਨਾਂ ਦੀ ਭੀੜ ਕਾਰਨ ਸੜਕ ’ਤੇ ਵੱਡਾ ਜਾਮ ਲੱਗ ਗਿਆ ਸੀ। ਜਲੰਧਰ ਦੇ ਸੰਵਿਧਾਨ ਚੌਕ ਨੇੜੇ ਪੈਟਰੋਲ ਪੰਪ ਦੇ ਬਾਹਰ ਡਰਾਈਵਰ ਪੈਟਰੋਲ ਭਰਵਾਉਣ ਲਈ ਖੜ੍ਹੇ ਨਜ਼ਰ ਆਏ ਸਨ ਤੇ ਜਲੰਧਰ ਵਿਚ 90 ਫੀਸਦੀ ਪੈਟਰੋਲ ਤੇ ਡੀਜ਼ਲ ਖਤਮ ਹੋ ਗਿਆ ਸੀ।