ATM ਲੁੱਟ-ਲੁੱਟ ਕੇ ਚੁਕਾ ਦਿੱਤੇ ਸਾਰੇ ਕਰਜ਼ੇ, ਖਰੀਦ ਲਈਆਂ ਗੱਡੀਆਂ, ਤਰੀਕਾ ਅਜਿਹਾ ਕੇ ਬਣ ਜਾਵੇ ਹਾਲੀਵੁੱਡ ਮੂਵੀ

0
1270

ਜੈਪੁਰ| ਪੁਲਿਸ ਨੇ ਇੱਕ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜੋ ਮੇਵਾਤ ਗੈਂਗ ਦੇ ਨਾਮ ਨਾਲ ਮਸ਼ਹੂਰ ਹੈ। ਏਟੀਐਮ ਧੋਖਾਧੜੀ ਕਰਕੇ ਇਸ ਗਿਰੋਹ ਨੇ ਬੈਂਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਹਾਈ ਪ੍ਰੋਫਾਈਲ ਗੈਂਗ ਦੇ 5 ਗ੍ਰਿਫਤਾਰ ਮੈਂਬਰਾਂ ਨੇ ਕਈ ਖੁਲਾਸੇ ਕੀਤੇ ਹਨ।

ਠੱਗਾਂ ਦੀ ਟੀਮ ਰਾਜਸਥਾਨ ਦੇ ਲੋਕਾਂ ਤੋਂ 50 ਫੀਸਦੀ ਕਮਿਸ਼ਨ ‘ਤੇ ਏ.ਟੀ.ਐਮ. ਕਾਰਡ ਲੈਂਦੀ ਸੀ ਅਤੇ ਇਹ ਮਹੀਨੇ ਵਿੱਚ ਤਿੰਨ ਤੋਂ ਚਾਰ ਵਾਰ ਦੂਜੇ ਰਾਜਾਂ ਵਿੱਚ ਜਾ ਕੇ ਧੋਖਾਧੜੀ ਕਰਦੇ ਸਨ। ਇਨ੍ਹਾਂ ਰਾਜਾਂ ਵਿੱਚ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਲ ਸਨ। ਬਦਮਾਸ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਧੋਖਾਧੜੀ ਦਾ ਇਹ ਤਰੀਕਾ ਹਾਲੀਵੁੱਡ ਫਿਲਮ ਤੋਂ ਸਿੱਖਿਆ ਸੀ। ਇਹ ਗਿਰੋਹ ਪਿਛਲੇ ਸੱਤ ਸਾਲਾਂ ਤੋਂ ਸਰਗਰਮ ਸੀ।

ਸਾਈਬਰ ਧੋਖਾਧੜੀ ਲਈ ਇਹ ਤਰੀਕਾ ਅਪਣਾਉਂਦੇ ਸਨ
ਠੱਗਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਜਾਣ-ਪਛਾਣ ਵਾਲਿਆਂ ਦੇ ਏ.ਟੀ.ਐਮ ਕਾਰਡ ਅਤੇ ਪਿੰਨ ਨੰਬਰ ਲੈਂਦੇ ਸਨ। ਜਿਸਦਾ ਖਾਤਾ ਰਾਜਸਥਾਨ ਵਿੱਚ ਹੈ। ਇਨ੍ਹਾਂ ਏਟੀਐਮਜ਼ ਦੀ ਵਰਤੋਂ ਲਈ ਅਜਿਹੇ ਪੇਂਡੂ ਖੇਤਰਾਂ ਨੂੰ ਚੁਣਿਆਆ ਜਾਂਦਾ ਸੀ ਜਿੱਥੇ ਲਾਈਟਾਂ ਅਤੇ ਸੀਸੀਟੀਵੀ ਕੈਮਰਿਆਂ ਦਾ ਕੋਈ ਪ੍ਰਬੰਧ ਨਾ ਹੋਵੇ।

ਉੱਥੋਂ ਫਿਰ ਇੱਕ ATM ਨਕਦੀ ਕੱਢਵਾਉਣ ਲਈ ਵਰਤਿਆ ਜਾਂਦਾ ਸੀ। ਫਿਰ ਏਟੀਐਮ ਧਾਰਕ ਨੂੰ ਬੈਂਕ ਵਿੱਚ ਸ਼ਿਕਾਇਤ ਕਰਨ ਲਈ ਕਿਹਾ ਜਾਂਦਾ ਸੀ ਕਿ ਉਸ ਨੇ ਪੈਸੇ ਕੱਢਵਾਉਣੇ ਹਨ, ਪਰ ਏਟੀਐਮ ਕਾਰਡ ਮਸ਼ੀਨ ਦੇ ਅੰਦਰ ਹੀ ਫਸ ਗਿਆ ਹੈ।

ਇਹ ਸ਼ਿਕਾਇਤ ਖਾਤਾਧਾਰਕ ਦੇ ਫ਼ੋਨ ਰਾਹੀਂ ਕੀਤੀ ਜਾਂਦੀ। ਏਟੀਐਮ ਵਿੱਚ ਫਸੇ ਹੋਏ ਲੈਣ-ਦੇਣ ਦੀ ਸ਼ਿਕਾਇਤ ਮਿਲਣ ‘ਤੇ, ਕਿਸੇ ਨੇ ਸਬੰਧਤ ਬੈਂਕ ਮੈਨੇਜਰ ਨੂੰ ਮੇਲ ਕਰਨਾ ਹੁੰਦਾ ਸੀ ਕਿ ਗਾਹਕ ਦੇ ਏਟੀਐਮ ਤੋਂ ਪੈਸੇ ਨਹੀਂ ਨਿਕਲੇ ਹਨ। ਇਨ੍ਹਾਂ ਸਾਈਬਰ ਠੱਗਾਂ ਦੇ ਗਿਰੋਹ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਬੈਂਕ ਵਿੱਚ ਫਸੇ ਲੈਣ-ਦੇਣ ਦੀ ਜਾਂਚ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ।

ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ, ਫਸੇ ਹੋਏ ਲੈਣ-ਦੇਣ ਦਾ ਪੈਸਾ ਸੱਤ ਦਿਨਾਂ ਦੇ ਅੰਦਰ ਗਾਹਕ ਨੂੰ ਵਾਪਸ ਕਰਨਾ ਹੁੰਦਾ ਹੈ। ਜਦੋਂ ਬੈਂਕ ਵੱਲੋਂ ਗਾਹਕਾਂ ਦੇ ਖਾਤਿਆਂ ਵਿੱਚ ਪੈਸੇ ਵਾਪਸ ਭੇਜੇ ਜਾਂਦੇ ਸਨ ਤਾਂ ਉਹ ਵੀ ਕੱਢਵਾ ਲੈਂਦੇ ਸਨ।

ਕੰਮ ਬਿਨਾਂ ਕਿਸੇ ਕਟੌਤੀ ਦੇ ਹੋ ਜਾਂਦਾ ਸੀ
ਪੁਲਿਸ ਪੁੱਛਗਿਛ ਦੌਰਾਨ ਠੱਗਾਂ ਨੇ ਦੱਸਿਆ ਕਿ ਉਹ ਜਿਸ ਏ.ਟੀ.ਐਮ ਤੋਂ ਪੈਸੇ ਕੱਢਵਾ ਲੈਂਦੇ ਸਨ, ਉੱਥੇ ਹੀ ਏ.ਟੀ.ਐਮ ਦੇ ਬਾਹਰ ਇੱਕ ਵਿਅਕਤੀ ਨੂੰ ਖੜ੍ਹਾ ਕਰ ਦਿੰਦੇ ਸਨ। ਜਿਵੇਂ ਹੀ ਉਹ ATM ਤੋਂ ਨਕਦੀ ਕੱਢਵਾਉਣ ਲਈ ਆਪਣੇ ਕਾਰਡ ਦੀ ਵਰਤੋਂ ਕਰਦੇ ਸਨ। ਉਸੇ ਸਮੇਂ ਬਾਹਰ ਖੜ੍ਹਾ ਬੰਦਾ ਬਾਹਰੋਂ ਸਪਲਾਈ ਦਾ ਸਵਿੱਚ ਬੰਦ ਕਰ ਦਿੰਦਾ ਸੀ। ਇਸ ਤਰ੍ਹਾਂ ਏ.ਟੀ.ਐੱਮ ਤੋਂ ਨਕਦੀ ਕੱਢਵਾ ਲਈ ਜਾਂਦੀ ਸੀ ਪਰ ਖਾਤੇ ‘ਚੋਂ ਪੈਸੇ ਨਹੀਂ ਕੱਟੇ ਜਾਂਦੇ ਸਨ।

ਡੀਸੀਪੀ ਈਸਟ ਗਿਆਨਚੰਦਰ ਯਾਦਵ ਅਨੁਸਾਰ ਇਨ੍ਹਾਂ ਸਾਈਬਰ ਠੱਗਾਂ ਦੇ ਮੋਬਾਈਲ ਨਿਗਰਾਨੀ ‘ਤੇ ਸਨ। ਜਿਵੇਂ ਹੀ ਪਤਾ ਲੱਗਾ ਕਿ ਕੁਝ ਠੱਗ ਹੈਦਰਾਬਾਦ ਤੋਂ ਜੈਪੁਰ ਆ ਰਹੇ ਹਨ, ਸੀਆਈਡੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਫਲਾਈਟ ਤੋਂ ਉਤਰਦੇ ਹੀ ਗ੍ਰਿਫਤਾਰ ਕਰ ਲਿਆ। ਇਨ੍ਹਾਂ ਠੱਗਾਂ ਕੋਲੋਂ 75 ਏਟੀਐਮ ਕਾਰਡ ਅਤੇ 2 ਲੱਖ 31 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਜ਼ੁਬੈਰ, ਲੁਕਮਾਨ ਦੀਨ, ਸੱਦਾਮ, ਮੁਸ਼ਤਾਕ ਅਤੇ ਇਦਰੀਸ ਵਜੋਂ ਹੋਈ ਹੈ।