ਚੰਡੀਗੜ੍ਹ | ਪੰਜਾਬ ਵਿਚ ਵਿਧਾਇਕਾਂ ਨੂੰ ਭਾਜਪਾ ਦੇ ਆਫਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੈਠਕ ਬੁਲਾ ਲਈ ਹੈ। ਦੇਸ਼ ਭਰ ਤੋਂ ਐਮ ਪੀ ਤੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ। ਇੱਥੇ ਆਪ੍ਰੇਸ਼ਨ ਲੋਟਸ ਉੱਤੇ ਮੰਥਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਜੀਲੈਂਸ ਵੀ ਇਸ ਮਾਮਲੇ ਦੀ ਜਾਂਚ ਕਰੇਗੀ। ਪਿਛਲੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ 25-25 ਕਰੋੜ ਦਾ ਆਫਰ ਦੇ ਰਹੀ ਹੈ। ਕੱਲ੍ਹ ਆਪ ਦੇ ਕੁਝ ਵਿਧਾਇਕਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਹ ਹਰਪਾਲ ਚੀਮਾ ਨੇ ਸਾਰੀ ਜਾਣਕਾਰੀ ਮੀਡੀਆ ਨੂੰ ਦੱਸੀ ਹੈ। ਪਰ ਐਤਵਾਰ ਨੂੰ ਕੇਜਰੀਵਾਲ ਨੇ ਸਾਰੇ ਐਮ ਪੀ ਦੇ ਵਿਧਾਇਕ ਦਿੱਲੀ ਬੁਲਾ ਲਏ ਹਨ।