ਹਸਪਤਾਲ ‘ਚ ਤੜਫਦੀ ਰਹੀ ਗਰਭਵਤੀ, ਬੱਚੇ ਦੀ ਢਿੱਡ ‘ਚ ਮੌਤ

0
1785


ਕਪੂਰਥਲਾ. (ਨਰਿੰਦਰ ਕੁਮਾਰ)

ਇਕ ਗਰਭਵਤੀ ਕੱਲ ਰਾਤ ਜੋ ਲੇਬਰ ਪੇਨ ਦੀ ਵਜ੍ਹਾ ਕਾਰਨ ਸਿਵਲ ਹਸਪਤਾਲ ਕਪੂਰਥਲਾ ਦੀਆਂ ਕੁਰਸੀਆਂ ਤੇ ਤੜਫਦੀ ਰਹੀ ਅਤੇ ਉਸ ਨੂੰ ਕਿਸੇ ਡਾਕਟਰ ਨੇ ਵੀ ਇਲਾਜ ਨਹੀਂ ਕੀਤਾ ਅਤੇ ਨਤੀਜੇ ਵਜੋਂ ਉਸਦੇ ਢਿੱਡ ਵਿੱਚ ਹੀ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੇਹੱਦ ਹੀ ਗਰੀਬ ਪਰਿਵਾਰ ਦੀ ਆਰਤੀ ਸੁੰਦਰ ਨਗਰ ਕਪੂਰਥਲਾ ਦੀ ਰਹਿਣ ਵਾਲੀ ਜਿਸ ਦੀ ਮਾਂ ਨਗਰ ਪਾਲਿਕਾ ਕਪੂਰਥਲਾ ਵਿੱਚ ਸਫਾਈ ਸੇਵਿਕਾ ਹੈ ਜਦ ਆਪਣੇ ਜਣੇਪੇ ਦੇ ਕਰਕੇ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਗਈ ਤਾਂ ਉਹ ਕਈ ਨਰਸਾਂ ਨੂੰ ਆਵਾਜ਼ ਮਾਰਦੀ ਰਹੀ ਅਤੇ ਉਸ ਨੂੰ ਨਰਸਾਂ ਨੇ ਉੱਥੇ ਲੱਗੀਆਂ ਕੁਰਸੀਆਂ ਉੱਤੇ ਹੀ ਲਿਟਾ ਦਿੱਤਾ। ਕੁਰਸੀਆਂ ਤੇ ਹੀ ਪੀੜਤਾ ਤੜਫਦੀ ਰਹੀ। ਤਿੰਨ ਘੰਟੇ ਬਾਅਦ ਉਸਨੂੰ ਦੇਖਿਆ ਗਿਆ ਜਦ ਬੱਚੇ ਦਾ ਜਨਮ ਹੋਇਆ ਤਾਂ ਬੱਚੇ ਦਾ ਰੰਗ ਪੂਰਾ ਨੀਲਾ ਪੈ ਚੁੱਕਾ ਸੀ ਅਤੇ ਬੱਚੇ ਦੀ ਮੌਤ ਹੋ ਗਈ ਸੀ ਇਸ ਤੇ ਗੁੱਸੇ ਵਿੱਚ ਆਏ ਪੀੜਤਾ ਅਤੇ ਉਸ ਦੇ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦਾ ਇਲਜਾਮ ਲਾਇਆ ਅਤੇ ਕਿਹਾ ਕਿ ਉਹ ਬੱਚੇ ਦੀ ਲਾਸ਼ ਤਾਂ ਹੀ ਲੈ ਕੇ ਜਾਣਗੇ ਜੇਕਰ ਡਾਕਟਰਾਂ ਤੇ ਲਾਪਰਵਾਹੀ ਕਰਨ ਦੀ ਕਾਰਵਾਈ ਕੀਤੀ ਜਾਵੇ ਪਰ ਇਸ ਤੇ ਉਲਟਾ ਪੀੜਤਾਂ ਨੂੰ ਹੀ ਕਿਹਾ ਗਿਆ ਕਿ ਉਨ੍ਹਾਂ ਨੇ ਡਾਕਟਰ ਨਾਲ ਮਿਸਬੀਹੇਵ ਕੀਤਾ ਹੈ ਅਤੇ ਉਨ੍ਹਾਂ ਤੇ ਪੁਲਸ ਕਾਰਵਾਈ ਕੀਤੀ ਜਾਵੇਗੀ ਪੁਲਸ ਵੀ ਇਸ ਮਾਮਲੇ ਨੂੰ ਪੂਰਾ ਦਬਾਉਣ ਦਾ ਯਤਨ ਕਰ ਰਹੀ ਹੈ । ਇਸ ਘਟਨਾ ਨੇ ਪੰਜਾਬ ਦੇ ਸਿਹਤ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ