ਵੱਡੀ ਖਬਰ ! ਗੂਗਲ ਨੂੰ ਵੇਚਣਾ ਪੈ ਸਕਦਾ ਆਪਣਾ ਇੰਟਰਨੈੱਟ ਕਰੋਮ ਬ੍ਰਾਊਜ਼ਰ, ਜਾਣੋ ਕੀ ਹੈ ਮਾਮਲਾ

0
766

ਨਵੀਂ ਦਿੱਲੀ, 21 ਨਵੰਬਰ | ਗੂਗਲ ਨੂੰ ਆਪਣਾ ਇੰਟਰਨੈੱਟ ਬ੍ਰਾਊਜ਼ਰ ਗੂਗਲ ਕਰੋਮ ਵੇਚਣਾ ਪੈ ਸਕਦਾ ਹੈ। ਦਰਅਸਲ, ਯੂਐਸ ਡਿਪਾਰਟਮੈਂਟ ਆਫ ਜਸਟਿਸ ਯਾਨੀ DOJ ਗੂਗਲ ‘ਤੇ ਆਪਣਾ ਕ੍ਰੋਮ ਇੰਟਰਨੈੱਟ ਬ੍ਰਾਊਜ਼ਰ ਵੇਚਣ ਲਈ ਦਬਾਅ ਪਾ ਸਕਦਾ ਹੈ। ਅਦਾਲਤ ਇਸ ਮਾਮਲੇ ਵਿਚ ਆਪਣਾ ਫੈਸਲਾ ਦੇ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗੂਗਲ ਸਰਚ ‘ਤੇ ਗਲਤ ਤਰੀਕੇ ਨਾਲ ਮਾਰਕੀਟ ਨੂੰ ਕੈਪਚਰ ਕਰਨ ਦਾ ਦੋਸ਼ ਹੈ। ਯੂਐਸ ਸਰਕਾਰ ਗੂਗਲ ਕਰੋਮ ਦੀ ਏਕਾਧਿਕਾਰ ਨੂੰ ਘਟਾਉਣਾ ਚਾਹੁੰਦੀ ਹੈ। ਇਸ ਦੇ ਲਈ ਇਹ ਕਦਮ ਚੁੱਕਿਆ ਜਾ ਸਕਦਾ ਹੈ।

ਕੀ ਹੈ ਮਾਮਲਾ?

ਅਗਸਤ ਵਿਚ ਇੱਕ ਫੈਸਲੇ ਵਿਚ ਇੱਕ ਅਮਰੀਕੀ ਅਦਾਲਤ ਨੇ ਗੂਗਲ ਨੂੰ ਐਂਟੀ-ਟਰੱਸਟ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਗੂਗਲ ਨੇ ਸਰਚ ਅਤੇ ਵਿਗਿਆਪਨ ਬਾਜ਼ਾਰ ‘ਚ ਆਪਣੇ ਏਕਾਧਿਕਾਰ ਦੀ ਦੁਰਵਰਤੋਂ ਕੀਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੰਪਨੀ ਨੇ ਆਪਣਾ ਏਕਾਧਿਕਾਰ ਕਾਇਮ ਰੱਖਣ ਲਈ ਕੰਮ ਕੀਤਾ ਹੈ।

(Note : ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)