ਬਰਨਾਲਾ ਤੋਂ ਵੱਡੀ ਖਬਰ : ਹੌਲਦਾਰ ਦਰਸ਼ਨ ਸਿੰਘ ਦੇ ਕਤਲ ਮਾਮਲੇ ‘ਚ ਕਾਤਲ ਗ੍ਰਿਫਤਾਰ; ਕਬੱਡੀ ਖਿਡਾਰੀਆਂ ਮਾਰਿਆ ਸੀ ਮੁਲਾਜ਼ਮ

0
3365

ਬਰਨਾਲਾ, 23 ਅਕਤੂਬਰ | ਕੱਲ ਬਰਨਾਲਾ ਵਿਚ ਹੌਲਦਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਦੱਸ ਦਈਏ ਕਿ ਇਨਕਾਊਂਟਰ ਤੋਂ ਬਾਅਦ ਇਕ ਮੁਲਜ਼ਮ ਫੜਿਆ ਹੈ। ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ 24 ਘੰਟਿਆਂ ਵਿਚ ਹੀ ਕਾਤਲਾਂ ਤਕ ਪਹੁੰਚ ਗਈ ਹੈ। ਮੁੱਖ ਮੁਲ਼ਜ਼ਮ ਪਰਮਜੀਤ ਪੰਮਾ ਨੂੰ ਕਾਬੂ ਕੀਤਾ ਹੈ। 11 ਵਜੇ ਪ੍ਰੈਸ ਕਾਨਫਰੰਸ ਬਰਨਾਲਾ ਪੁਲਿਸ ਕਰੇਗੀ।

ਦੱਸ ਦਈਏ ਕਿ ਸ਼ਹਿਰ ਵਿਚ ਇਕ ਚਿਕਨ ਕਾਰਨਰ ’ਤੇ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਪੁਲਿਸ ਕਰਮਚਾਰੀ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਰੈਸਟੋਰੈਂਟ ‘ਤੇ ਕਬੱਡੀ ਖਿਡਾਰੀਆਂ ਦੀ ਹੋਈ ਬਹਿਸ ਨੂੰ ਸੁਲਝਾਉਣ ਗਏ ਦਰਸ਼ਨ ਸਿੰਘ ਦਾ ਉਨ੍ਹਾਂ ਨਾਲ ਹੀ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਉਸਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਵਿਖੇ ਤਫਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਮਿਲੀ ਸ਼ਿਕਾਇਤ ’ਤੇ ਮਾਮਲਾ ਸੁਲਝਾਉਣ ਉਥੇ ਪੁੱਜੇ ਸਨ।

ਮਾਮਲੇ ਦੀ ਜਾਂਚ ‘ਚ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਛਾਪੇਮਾਰੀ ਕੀਤੀ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਲਿਆਂਦੀ ਗਈ। ਕਤਲ ਤੋਂ ਬਾਅਦ ਸ਼ਹਿਰ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।