ਅੰਮ੍ਰਿਤਸਰ, 2 ਜਨਵਰੀ | ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਅੰਮ੍ਰਿਤਸਰ ਦੇ 95 ਫੀਸਦੀ ਪੈਟਰੋਲ ਪੰਪ ਖਾਲੀ ਹੋ ਗਏ ਹਨ। ਟਰੱਕ ਡਰਾਈਵਰਾਂ ਦੀ ਹੜਤਾਲ ਦੀ ਸੂਚਨਾ ਤੋਂ ਬਾਅਦ ਪੰਪਾਂ ‘ਤੇ ਲੋਕਾਂ ਦੀ ਲੰਬੀ ਕਤਾਰ ਲੱਗ ਗਈ ਹੈ। ਲੋਕ ਪੈਟਰੋਲ ਨੂੰ ਬੋਤਲਾਂ ਵਿਚ ਭਰ ਕੇ ਲਿਜਾ ਰਹੇ ਹਨ। ਕਈ ਪੈਟਰੋਲ ਪੰਪਾਂ ‘ਤੇ ਸਟਾਕ ਖਤਮ ਹੋਣ ਦਾ ਸੁਨੇਹਾ ਲਗਾਇਆ ਗਿਆ ਹੈ।
ਅੰਮ੍ਰਿਤਸਰ ਦੇ 95 ਫੀਸਦੀ ਪੰਪਾਂ ‘ਤੇ ਪੈਟਰੋਲ- ਡੀਜ਼ਲ ਖਤਮ ਹੋਣ ਦੀ ਖਬਰ ਹੈ। ਕਈ ਪੈਟਰੋਲ ਪੰਪਾਂ ਦੇ ਬਾਹਰ ਰੱਸੀ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਹਾਲੇ ਤੱਕ ਪੇਂਡੂ ਖੇਤਰਾਂ ਵਿਚ ਪੈਟਰੋਲ ਖਤਮ ਹੋਣ ਦੀ ਕੋਈ ਸੂਚਨਾ ਨਹੀਂ ਸੀ ਪਰ ਅੱਜ ਪਿੰਡ ਜਾਣੇਵਾਲਾ ਗੁਰੂ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਹੜਤਾਲ ਦੀਆਂ ਖ਼ਬਰਾਂ ਵਿਚਕਾਰ ਲੋਕ ਲੋੜ ਤੋਂ ਵੱਧ ਤੇਲ ਭਰ ਰਹੇ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਹੜਤਾਲ ਖ਼ਤਮ ਨਾ ਹੋਈ ਤਾਂ ਕੰਮ ਠੱਪ ਹੋ ਜਾਵੇਗਾ, ਜਿਸ ਕਾਰਨ ਕਈ ਲੋਕ ਬੋਤਲਾਂ ਵਿਚ ਤੇਲ ਭਰਵਾ ਕੇ ਲਿਜਾ ਰਹੇ ਹਨ। ਪੰਪਾਂ ਤੋਂ ਤੇਲ ਖ਼ਤਮ ਹੋਣ ਦੇ ਡਰ ਦੇ ਚੱਲਦੇ ਅੱਜ ਪੰਪਾਂ ‘ਤੇ ਵਾਹਨ ਚਾਲਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਅਤੇ ਲੋਕ ਪੈਟਰੋਲ ਪੰਪਾਂ ‘ਤੇ ਤੇਲ ਪਾਉਣ ਲਈ ਖੱਜਲ-ਖੁਆਰ ਹੁੰਦੇ ਵੀ ਦਿਖਾਈ ਦਿੱਤੇ। ਕਈ ਜਗ੍ਹਾ ਉਤੇ ਤੇਲ ਘੱਟ ਪਾਉਣ ਨੂੰ ਲੈ ਕੇ ਕਰਿੰਦਿਆਂ ਨਾਲ ਲੋਕਾਂ ਨਾਲ ਬਹਿਸ ਹੋ ਰਹੀ ਹੈ।