ਵੱਡੀ ਖਬਰ ! ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਖਤਰਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ‘ਚ ਕੀਤਾ ਸ਼ਾਮਲ

0
720

ਨੈਸ਼ਨਲ ਡੈਸਕ, 2 ਅਕਤੂਬਰ | ਕੈਨੇਡਾ ਦੀ ਖੁਫੀਆ ਏਜੰਸੀ ਕਮਿਊਨੀਕੇਸ਼ਨ ਸਕਿਓਰਿਟੀ ਇਸਟੈਬਲਿਸ਼ਮੈਂਟ (ਸੀ.ਐੱਸ.ਈ.) ਨੇ ਭਾਰਤ ਨੂੰ ਖਤਰਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਸਰਕਾਰ ਦੀ ਇਸ ਸੂਚੀ ਵਿਚ ਭਾਰਤ ਦਾ ਨਾਂ ਸਾਹਮਣੇ ਆਇਆ ਹੈ।

ਦਰਅਸਲ, ਸੀਐਸਈ ਦੇ ਸਾਈਬਰ ਵਿਭਾਗ ਨੇ 31 ਅਕਤੂਬਰ ਨੂੰ ਰਿਪੋਰਟ ਜਾਰੀ ਕੀਤੀ ਸੀ। ਇਸ ਵਿਚ ਉਨ੍ਹਾਂ ਦੇਸ਼ਾਂ ਦੇ ਨਾਮ ਸ਼ਾਮਲ ਹਨ ਜੋ 2025-26 ਵਿਚ ਖ਼ਤਰਾ ਪੈਦਾ ਕਰਨਗੇ। ਇਸ ਸੂਚੀ ‘ਚ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਭਾਰਤ ਨੂੰ ਪੰਜਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਹ ਸੂਚੀ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ।

ਕੈਨੇਡਾ ਨੇ ਕਿਹਾ- ਤਣਾਅ ਕਾਰਨ ਸਾਈਬਰ ਘਟਨਾਵਾਂ ਨੂੰ ਹੁਲਾਰਾ ਮਿਲਿਆ
CSE ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਆਧੁਨਿਕ ਸਾਈਬਰ ਪ੍ਰੋਗਰਾਮ ਤਿਆਰ ਕਰ ਰਹੀ ਹੈ, ਜਿਸ ਨਾਲ ਕੈਨੇਡਾ ਲਈ ਕਈ ਪੱਧਰਾਂ ‘ਤੇ ਖਤਰਾ ਬਣਿਆ ਹੋਇਆ ਹੈ। ਇਹ ਸੰਭਵ ਹੈ ਕਿ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਸਾਈਬਰ ਪ੍ਰੋਗਰਾਮਾਂ ਦੀ ਵਰਤੋਂ ਕਰੇਗਾ।

ਭਾਰਤ ਜਾਸੂਸੀ ਕਰ ਸਕਦਾ ਹੈ, ਅੱਤਵਾਦ ਦਾ ਮੁਕਾਬਲਾ ਕਰ ਸਕਦਾ ਹੈ, ਕਾਊਂਟਰ ਨੈਰੇਟਿਵ ਬਣਾ ਸਕਦਾ ਹੈ ਅਤੇ ਸਾਈਬਰ ਪ੍ਰੋਗਰਾਮਾਂ ਰਾਹੀਂ ਦੁਨੀਆ ‘ਚ ਆਪਣੀ ਸਥਿਤੀ ਮਜ਼ਬੂਤ ​​ਕਰ ਸਕਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ-ਕੈਨੇਡਾ ਤਣਾਅ ਨੇ ਹੈਕਿੰਗ ਦੀਆਂ ਘਟਨਾਵਾਂ ਨੂੰ ਜਨਮ ਦਿੱਤਾ ਹੈ। ਭਾਰਤ ‘ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਣ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਭਾਰਤ-ਪੱਖੀ ਹੈਕਿੰਗ ਗਰੁੱਪ ਨੇ ਕੈਨੇਡਾ ਦੀਆਂ ਵੈੱਬਸਾਈਟਾਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਕੈਨੇਡੀਅਨ ਆਰਮਡ ਫੋਰਸਿਜ਼ ਦੀ ਇੱਕ ਵੈੱਬਸਾਈਟ ਵੀ ਇਸ ਨਾਲ ਪ੍ਰਭਾਵਿਤ ਹੋਈ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)