ਵੱਡੀ ਖਬਰ ! ਸਿੱਖਿਆ ਵਿਭਾਗ ਨਵੇਂ ਦਾਖਲੇ ਤੋਂ ਪਹਿਲਾਂ 18 ਨਵੰਬਰ ਤੋਂ ਡੋਰ-ਟੂ-ਡੋਰ ਕਰੇਗਾ ਸਰਵੇ, ਪੜ੍ਹਾਈ ਛੱਡ ਚੁੱਕੇ ਬੱਚਿਆਂ ਤੱਕ ਕਰੇਗਾ ਪਹੁੰਚ

0
2432

ਚੰਡੀਗੜ੍ਹ, 16 ਨਵੰਬਰ | ਹੁਣ ਪੰਜਾਬ ਸਿੱਖਿਆ ਵਿਭਾਗ ਨੇ ਵੀ ਕਾਨਵੈਂਟ ਸਕੂਲਾਂ ਦੀ ਤਰਜ਼ ‘ਤੇ 2025-26 ਦੇ ਨਵੇਂ ਦਾਖਲਾ ਸੈਸ਼ਨ ਤੋਂ ਪਹਿਲਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਵਿਭਾਗ ਨਵੇਂ ਦਾਖਲੇ ਲਈ ਘਰ-ਘਰ ਸਰਵੇਖਣ ਕਰੇਗਾ, ਜਿਸ ਦੀ ਸ਼ੁਰੂਆਤ 18 ਨਵੰਬਰ ਨੂੰ ਹੋਵੇਗੀ। ਇਹ ਸਰਵੇਖਣ 10 ਦਸੰਬਰ ਤੱਕ ਜਾਰੀ ਰਹੇਗਾ। ਸਰਵੇਖਣ ਕਰਨ ਵਾਲੇ ਅਫਸਰ ਸਕੂਲ ਵਿਚ ਦਾਖਲਾ ਨਾ ਲੈਣਾ ਵਾਲਿਆਂ ਬੱਚਿਆਂ ਤੇ ਵਿਚਕਾਰ ਪੜ੍ਹਾਈ ਛੱਡ ਚੁੱਕੇ ਬੱਚਿਆਂ ਤੱਕ ਪਹੁੰਚ ਕਰਨਗੇ। ਟੀਮਾਂ ਪਿੰਡਾਂ, ਵਾਰਡਾਂ, ਇੱਟਾਂ ਦੇ ਭੱਠੇ, ਰੇਲਵੇ ਸਟੇਸ਼ਨ, ਬੱਸ ਸਟੈਂਡ, ਝੁੱਗੀਆਂ ਵਿਚ ਰਹਿੰਦੇ ਪਰਿਵਾਰ ਬੱਚਿਆਂ ਦੀ ਰਿਪੋਰਟ ਭੇਜਣਗੀਆਂ। ਸਰਵੇਖਣ ਵਿਚ 3-19 ਇੱਕ ਸਾਲ ਦੇ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ। ਟੀਮ ਵਿਚ ਐਸੋਸੀਏਟ ਟੀਚਰ ਏ.ਆਈ.ਈ, EGS, STR, ਵਾਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਤਾਇਨਾਤ ਕੀਤੇ ਜਾਣਗੇ।

ਜਾਂਚ ਦੀ ਪ੍ਰਕਿਰਿਆ ਕੀ ਹੋਵੇਗੀ

ਸਕੂਲ ਦੇ ਆਲੇ-ਦੁਆਲੇ ਸਰਵੇਖਣ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਦੀ ਹੋਵੇਗੀ। ਮਿਡਲ ਸਕੂਲ ਮੁਖੀ ਅਤੇ ਇੰਚਾਰਜ 3 ਕਿਲੋਮੀਟਰ ਦੇ ਖੇਤਰ ਵਿੱਚ ਸਰਵੇਖਣ ਕਰਨਗੇ। ਇਹ ਸਰਵੇਖਣ ਮੁੱਖ ਤੌਰ ‘ਤੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 5 ਕਿਲੋਮੀਟਰ ਦੇ ਖੇਤਰ ਵਿਚ ਕੀਤਾ ਜਾਵੇਗਾ। ਹਰੇਕ ਬੀਪੀਈਓ 13 ਦਸੰਬਰ ਤੱਕ ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਤੋਂ ਪ੍ਰਾਪਤ ਡੇਟਾ ਦਾਖਲ ਕਰੇਗਾ। ਪੋਰਟਲ ‘ਤੇ ਅਣਗਹਿਲੀ ਲਈ BPEO ਜ਼ਿੰਮੇਵਾਰ ਹੋਵੇਗਾ। ਹਰ ਜ਼ਿਲ੍ਹਾ ਅਧਿਕਾਰੀ ਸਰਵੇ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੇਗਾ। ਸਿੱਖਿਆ ਮੰਤਰੀ ਖੁਦ ਰਿਪੋਰਟ ਲੈਣਗੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)