ਚੰਡੀਗੜ੍ਹ, 5 ਅਕਤੂਬਰ | CM ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ। SYL ਤੇ RDF ਮਾਮਲੇ ਉਤੇ ਚਰਚਾ ਹੋ ਸਕਦੀ ਹੈ। ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਵਿਸ਼ੇਸ਼ ਇਜਲਾਸ ਬੁਲਾਉਣ ਉਤੇ ਚਰਚਾ ਹੋ ਸਕਦੀ ਹੈ।
ਦੱਸ ਦਈਏ ਕਿ ਇਸ ਬਾਰੇ ਰਾਤ ਨੂੰ ਹੀ ਮੰਤਰੀਆਂ ਨੂੰ ਸੁਨੇਹੇ ਦੇ ਦਿੱਤੇ ਗਏ ਸਨ। ਇਹ ਮੀਟਿੰਗ ਅੱਜ ਸਵੇਰੇ 10 ਵਜੇ ਹੋਵੇਗੀ। ਇਸ ਮੀਟਿੰਗ ਵਿਚ SYL ਮੁੱਦੇ, ਵਿਸ਼ੇਸ਼ ਇਜਲਾਸ ਸੰਬੰਧੀ ਤੇ SGPC ਚੋਣਾਂ ਦੇ ਮੁੱਦੇ ਸਮੇਤ ਹੋਰ ਏਜੰਡਿਆਂ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੇਂ AG ਨੂੰ ਲੈ ਕੇ ਵੀ ਮੀਟਿੰਗ ‘ਚ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ‘ਤੇ ਵੀ ਮੰਥਨ ਹੋ ਸਕਦਾ ਹੈ।