ਵੱਡੀ ਖਬਰ ! ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਚਾਕੂਆਂ ਨਾਲ ਹਮਲਾ, ਚੋਰੀ ਦੀ ਨਿਯਤ ਨਾਲ ਆਏ ਸੀ ਹਮਲਾਵਰ

0
504

ਮੁੰਬਈ, 16 ਜਨਵਰੀ | ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਬੁੱਧਵਾਰ ਰਾਤ 2:30 ਵਜੇ ਮੁੰਬਈ ਦੇ ਖਾਰ ਸਥਿਤ ਉਨ੍ਹਾਂ ਦੇ ਘਰ ‘ਚ ਚਾਕੂ ਨਾਲ ਹਮਲਾ ਕੀਤਾ ਗਿਆ। ਸੈਫ ਦੀ ਗਰਦਨ, ਪਿੱਠ, ਹੱਥਾਂ ਅਤੇ ਸਿਰ ‘ਤੇ ਚਾਕੂ ਵਜੇ ਹਨ। ਸੈਫ ਨੂੰ ਰਾਤ 3.30 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਸਰਜਰੀ ਕੀਤੀ ਗਈ।

ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉਤਮਣੀ ਦਾ ਕਹਿਣਾ ਹੈ ਕਿ ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਇਨ੍ਹਾਂ ਵਿਚੋਂ 2 ਜ਼ਖ਼ਮ ਡੂੰਘੇ ਹਨ। ਰੀੜ੍ਹ ਦੀ ਹੱਡੀ ਦੇ ਨੇੜੇ ਇਕ ਜ਼ਖ਼ਮ ਹੈ।

ਸੈਫ ਦੀ ਟੀਮ ਦਾ ਅਧਿਕਾਰਤ ਬਿਆਨ: ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਮੇਂ ਡਾਕਟਰ ਲੀਨਾ ਅਤੇ ਡਾ. ਨਿਤਿਨ ਡਾਂਗੇ ਲੀਲਾਵਤੀ ਹਸਪਤਾਲ ਵਿਚ ਸੈਫ ਦਾ ਇਲਾਜ ਕਰ ਰਹੇ ਹਨ। ਹਮਲੇ ‘ਚ ਸੈਫ ਦੇ ਘਰ ਦਾ ਇਕ ਕਰਮਚਾਰੀ ਵੀ ਜ਼ਖਮੀ ਹੋ ਗਿਆ। ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਜਿਹੀ ਸਥਿਤੀ ਵਿਚ ਸਾਡਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ। ਇਹ ਪੁਲਿਸ ਦਾ ਮਾਮਲਾ ਹੈ।