ਚੰਡੀਗੜ੍ਹ, 5 ਨਵੰਬਰ| ਰਾਜਸਥਾਨ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਵੱਡੀ ਕਾਰਵਾਈ ਕਰਦਿਆਂ ਗੁਰਦੁਆਰਿਆਂ ਬਾਰੇ ਘਟੀਆ ਬਿਆਨਬਾਜ਼ੀ ਕਰਨ ਵਾਲੇ ਰਾਜਸਥਾਨ ਤੋਂ ਭਾਜਪਾ ਨੇਤਾ ਸੰਦੀਪ ਦਿਆਮਾ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਵਿਚ ਹੋਈ ਭਾਰਤੀ ਜਨਤਾ ਪਾਰਟੀ ਦੀ ਇਕ ਚੋਣ ਰੈਲੀ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਬਾਰੇ ਬੜਾ ਹੀ ਬੇਹੁਦਾ, ਘਟੀਆ ਤੇ ਬੇਤੁਕਾ ਬਿਆਨ ਦਿੱਤਾ ਸੀ।
ਉਸਨੇ ਸਟੇਜ ਤੋਂ ਬੋਲਦਿਆਂ ਕਿਹਾ ਸੀ ਕਿ ਗੁਰਦੁਆਰਿਆਂ ਤੇ ਮਸਜਿਦਾਂ ਨੂੰ ਨਾਸੂਰ ਕਿਹਾ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਇਨ੍ਹਾਂ ਨੂੰ ਉਖਾੜ ਸੁੱਟ ਦੇਣਾ ਚਾਹੀਦਾ ਹੈ।