ਵੱਡੀ ਖਬਰ : ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਕੱਢਿਆ, ਐਸਜੀਪੀਸੀ ਚੋਣਾਂ ਲੜਨ ‘ਤੇ ਅੜੇ ਹਨ ਜਗੀਰ ਕੌਰ

0
316

ਚੰਡੀਗੜ੍ਹ/ਕਪੂਰਥਲਾ | ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ। ਬੀਬੀ ਜਗੀਰ ਕੌਰ ਨੂੰ ਪਾਰਟੀ ਵਲੋਂ ਆਖਰੀ ਮੌਕਾ ਦਿੱਤਾ ਗਿਆ ਸੀ ਅਤੇ ਚੰਡੀਗੜ੍ਹ ਆ ਕੇ ਮੀਟਿੰਗ ਕਰਨ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਨੇ ਉਨ੍ਹਾਂ ਖਿਲਾਫ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਚੋ ਬਾਹਰ ਕਢ ਦਿੱਤਾ ਹੈ।

ਦਸਣਯੋਗ ਹੈ ਕਿ ਬੀਬੀ ਜਗੀਰ ਕੌਰ ਬਾਰ ਬਾਰ ਪਾਰਟੀ ਤੇ ਸਵਾਲ ਚੁਕ ਰਹੇ ਸਨ। ਉਨ੍ਹਾਂ ਨੂੰ ਪਾਰਟੀ ਵਲੋਂ ਪਾਰਟੀ ਦਫਤਰ ਚ ਆ ਕੇ ਮੀਟਿੰਗ ਕਰਨ ਲਈ ਕਿਹਾ ਗਿਆ ਸੀ ਅਤੇ ਅੱਜ 12 ਵਜੇ ਤਕ ਦਾ ਟਾਇਮ ਦਿੱਤਾ ਗਿਆ ਸੀ ਪਰ ਉਹ ਉਥੇ ਨਹੀਂ ਪੁੱਜੇ, ਜਿਸ ਕਾਰਨ ਪਾਰਟੀ ਨੇ ਵਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਚੋ ਬਾਹਰ ਕੱਢ ਦਿੱਤਾ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਾਗੀਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰ ਦਿੱਤੀ ਹੈ ਅਤੇ ਕਿਹਾ ਕਿ ਹੁਣ ਅਕਾਲੀ ਦਲ ਦਾ ਬੀਬੀ ਜਗੀਰ ਕੌਰ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਪਾਰਟੀ ਦਾ ਕੋਈ ਵਰਕਰ ਵੀ ਬੀਬੀ ਨਾਲ ਮਿਲਣ ਵਰਤਣ ਅਤੇ ਬੋਲ ਚਾਲ ਨਾ ਰੱਖੇ।