ਵੱਡੀ ਖਬਰ : ਪੰਜਾਬ ਦੇ ਕਿਸਾਨ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਹਰਿਆਣਾ ਦੇ ਪੁਲਿਸ ਮੁਲਾਜ਼ਮ ਦੀ ਮੌ.ਤ, ਅੱਥਰੂ ਗੈ.ਸ ਚੜ੍ਹੀ

0
2118

ਹਰਿਆਣਾ/ਅੰਬਾਲਾ, 16 ਫਰਵਰੀ | ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਬਾਰਡਰ ‘ਤੇ ਅੱਥਰੂ ਗੈਸ ਦੇ ਪ੍ਰਭਾਵ ਨਾਲ ਪਾਣੀਪਤ ਜੀਆਰਪੀ ‘ਚ ਤਾਇਨਾਤ ਸਬ-ਇੰਸਪੈਕਟਰ ਹੀਰਾਲਾਲ ਦੀ ਮੌਤ ਹੋ ਗਈ।

Tear gas fired at farmers amidst 'Delhi Chalo' protests - Tear gas fired at farmers amidst 'Delhi Chalo' protests -

ਉਹ ਪਾਣੀਪਤ ਦੀ ਸਮਾਲਖਾ ਚੌਕੀ ‘ਤੇ ਤਾਇਨਾਤ ਸੀ ਤੇ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਰਡਰ ਵੱਲ ਫੋਰਸ ਨਾਲ ਗਿਆ ਸੀ।

Indian security forces fire tear gas at farmers in protest march to New Delhi | The Straits Times

ਹੀਰਾਲਾਲ ਮੂਲ ਰੂਪ ਵਿਚ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਜੀਆਰਪੀ ਵਿਚ ਸਬ-ਇੰਸਪੈਕਟਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾਲਾਲ ਨੂੰ 3-4 ਸਾਲ ਪਹਿਲਾਂ ਸਮਾਲਖਾ ਚੌਕੀ ਤੋਂ ਅੰਬਾਲਾ ਭੇਜਿਆ ਗਿਆ ਸੀ।