ਵੱਡੀ ਖਬਰ : ਸਾਬਣ ਪਾਊਡਰ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, 100 ਕਰੋੜ ਦਾ ਸਾਮਾਨ ਸੜ ਕੇ ਸੁਆਹ

0
307

ਚੇਨਈ, 9 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰੀ ਚੇਨਈ ‘ਚ ਮਨਾਲੀ ਦੇ ਵੈਕਾਡੂ ਇਲਾਕੇ ‘ਚ ਸ਼ਨੀਵਾਰ ਸਵੇਰੇ ਸਾਬਣ ਪਾਊਡਰ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਇਸ ਨਾਲ 100 ਕਰੋੜ ਰੁਪਏ ਦੇ ਮਾਲ ਦਾ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 5 ਫਾਇਰ ਟੈਂਡਰ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਪਿਛਲੇ 5 ਘੰਟਿਆਂ ਤੋਂ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ।

Tamil Nadu: Massive Fire Breaks Out At Soap Powder Storage Godown In Chennai;  Dousing Ops On | Watch

ਦੱਸ ਦਈਏ ਕਿ ਜਿਥੇ ਇਹ ਅੱਗ ਲੱਗੀ ਹੈ, ਉਥੇ ਹੀ ਪ੍ਰਾਈਵੇਟ ਗੋਦਾਮ ਦੇ ਕੋਲ ਇੰਡੀਅਨ ਆਇਲ ਕੰਪਨੀ ਦੀ ਗੈਸ ਸਿਲੰਡਰ ਫੈਕਟਰੀ ਵੀ ਹੈ, ਜਿਸ ਕਾਰਨ ਅੱਗ ਫੈਲਣ ਦਾ ਡਰ ਹੈ। ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਤਾਮਿਲਨਾਡੂ ਫਾਇਰ ਵਿਭਾਗ ਦੀ ਸੰਯੁਕਤ ਡਾਇਰੈਕਟਰ ਪ੍ਰਿਆ ਰਵੀਚੰਦਰਨ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦੇ ਯਤਨਾਂ ਦਾ ਮੁਆਇਨਾ ਕੀਤਾ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।