ਵੱਡੀ ਖਬਰ : ਮੋਗਾ ‘ਚ ਸਰਪੰਚ ਦੇ ਕਤਲ ਮਾਮਲੇ ‘ਚ 8 ਮੁਲਜ਼ਮ ਗ੍ਰਿਫਤਾਰ

0
1883

ਮੋਗਾ/ਕੋਟਲੀ ਸੇਖਾਂ, 21 ਅਕੂਤਬਰ | ਮੋਗਾ ‘ਚ ਸਰਪੰਚ ਦੇ ਕਤਲ ਮਾਮਲੇ ‘ਚ 8 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੋਗਾ ਪੁਲਿਸ ਥੋੜ੍ਹੀ ਦੇਰ ਵਿਚ ਇਸ ਮਾਮਲੇ ਉਤੇ ਪ੍ਰੈੱਸ ਕਾਨਫਰੰਸ ਕਰੇਗੀ। ਦੱਸ ਦਈਏ ਕਿ ਪਿੰਡ ਕੋਟਲੀ ‘ਚ 20 ਅਕਤੂਬਰ ਨੂੰ ਖੌਫਨਾਕ ਵਾਰਦਾਤ ਵਾਪਰੀ ਸੀ। ਸੈਰ ਕਰ ਰਹੇ ਸਰਪੰਚ ਤੇ ਸਾਥੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪੰਚਾਇਤ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਹੋਇਆ ਸੀ।

ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਤੇ ਸਰਪੰਚ ਵੀਰ ਸਿੰਘ ਸਮੇਤ 1 ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 2 ਗੱਡੀਆਂ ਉਤੇ ਸਵਾਰ ਹੋ ਕੇ ਬਦਮਾਸ਼ ਆਏ ਸਨ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਸਨ।