ਮੋਹਾਲੀ | ਸੀ.ਆਈ.ਏ. ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ। ਹਾਲ ਹੀ ‘ਚ ਸ਼ੰਭੂ ਬਾਰਡਰ ‘ਤੇ ਹੋਏ ਮੁਕਾਬਲੇ ਦੌਰਾਨ ਭੂਪੀ ਰਾਣਾ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ‘ਚ ਇਕ ਦਾ ਨਾਂ ਗੌਰਵ ਉਰਫ ਗੋਰੀ ਅਤੇ ਦੂਜੇ ਦਾ ਨਾਂ ਤਰੁਣ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹਰਦੀਪ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਵਾਰਦਾਤ ਵਾਲੇ ਦਿਨ ਉਨ੍ਹਾਂ ਕੋਲ ਇਕ ਪਿਸਤੌਲ ਅਤੇ ਇਕ ਦਾਤਰੀ ਵੀ ਸੀ। ਉਨ੍ਹਾਂ ਨੂੰ ਸੀਆਈਏ ਸਟਾਫ ਦੇ ਮੈਂਬਰ ਸਮਝ ਕੇ ਹਰਦੀਪ ਉਨ੍ਹਾਂ ਨਾਲ ਚਲਾ ਗਿਆ ਅਤੇ ਰਸਤੇ ਵਿਚ ਹੀ ਉਕਤ ਦੋਵਾਂ ਅਣਪਛਾਤੇ ਬੰਦਿਆਂ ਨੇ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਹਰਦੀਪ ਦੀਆਂ ਬੇਰਹਿਮੀ ਨਾਲ ਉਂਗਲਾਂ ਵੱਢ ਦਿਤੀਆਂ।
ਮੁਕਾਬਲੇ ਵਿਚ ਗੌਰਵ ਉਰਫ਼ ਗੋਰੀ ਦੀ ਲੱਤ ਵਿਚ ਗੋਲੀ ਲੱਗੀ ਹੈ। ਦੱਸ ਦਈਏ ਕਿ ਉਸ ਨੇ ਬੜਮਾਜਰਾ ਵਿਚ ਇਕ ਨੌਜਵਾਨ ਦੀਆਂ ਉਂਗਲਾਂ ਵੱਢ ਦਿਤੀਆਂ ਸਨ। ਇਹ ਵਾਰਦਾਤ 8 ਫ਼ਰਵਰੀ 2023 ਨੂੰ ਅੰਜਾਮ ਦਿੱਤੀ ਗਈ ਸੀ, ਜਿਸ ਦਾ ਇਕ ਵੀਡੀਓ ਕਾਫੀ ਵਾਇਰਲ ਹੋਇਆ ਅਤੇ ਪੀੜਤ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆ ਸੀ ਕਿ 8 ਫ਼ਰਵਰੀ ਨੂੰ 2 ਅਣਪਛਾਤੇ ਨੌਜਵਾਨ ਆਏ ਜੋ ਆਪਣੇ ਆਪ ਨੂੰ ਸੀਆਈਏ ਸਟਾਫ ਦੱਸ ਰਹੇ ਸਨ ਅਤੇ ਉਨ੍ਹਾਂ ਨੇ ਨੌਜਵਾਨ ਹਰਦੀਪ ਨੂੰ ਆਪਣੇ ਨਾਲ ਚੱਲਣ ਲਈ ਕਿਹਾ।
ਮੀਡੀਆ ਵਿਚ ਖਬਰ ਆਉਣ ਮਗਰੋਂ ਇਸ ਮਾਮਲੇ ਨੇ ਕਾਫੀ ਤੂਲ ਫੜ੍ਹ ਲਿਆ ਸੀ, ਜਿਸ ‘ਤੇ ਪੁਲਿਸ ਵੀ ਹਰਕਤ ਵਿਚ ਆਈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।