ਨਵਾਂਸ਼ਹਿਰ, 24 ਨਵੰਬਰ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਪਿੰਡ ਬਾਹੜੋਵਾਲ ਵਿਚ ਨਸ਼ੇੜੀ ਪੁੱਤ ਨੇ ਆਪਣੇ ਬਜ਼ੁਰਗ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਿਲਬਾਗ ਰਾਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਦੋਵੇਂ ਪਿਓ-ਪੁੱਤ ਘਰ ਵਿਚ ਇਕੱਲੇ ਸਨ ਅਤੇ ਪੁੱਤ ਸ਼ਰਾਬ ਦੇ ਨਸ਼ੇ ਵਿਚ ਆ ਕੇ ਪਿਓ ਨਾਲ ਲੜਾਈ ਝਗੜਾ ਕਰਨ ਲੱਗਾ ਤੇ ਪੈਸੇ ਮੰਗਣ ਲੱਗਾ।
ਪਿਓ ਦੇ ਸਮਝਾਉਣ ‘ਤੇ ਉਸ ਨੇ ਪਿਓ ਦਿਲਬਾਗ ਰਾਮ ’ਤੇ ਦਾਤਰ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਦਰ ਥਾਣਾ ਬੰਗਾ ਦੀ ਪੁਲਿਸ ਨੇ ਮੌਕੇ ’ਤੇ ਆ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿਲਬਾਗ ਦਾ ਪੁੱਤਰ ਬੁੱਧ ਰਾਮ ਜੋ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਦਾ ਆਦੀ ਹੈ। ਘਰ ਵਿਚ ਲੜਾਈ ਝਗੜਾ ਰੋਜ਼ਾਨਾ ਰਹਿੰਦਾ ਸੀ। ਦਿਲਬਾਗ ਦੇ ਤਿੰਨ ਮੁੰਡੇ ਤੇ ਇਕ ਲੜਕੀ ਹੈ ਜੋ ਆਪਣੇ ਸਹੁਰੇ ਘਰ ਰਹਿ ਰਹੀ ਹੈ। ਪੁਲਿਸ ਨੇ ਮੌਕੇ ’ਤੋਂ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।