ਫਤਿਹਗੜ੍ਹ ਸਾਹਿਬ ‘ਚ ਵੱਡੀ ਵਾਰਦਾਤ : ਦਿਨ-ਦਿਹਾੜੇ ਮੋਤੀਆ ਖਾਨ ਦੁਕਾਨ ‘ਚੋਂ 50 ਲੱਖ ਲੁੱਟੇ

0
665

ਫਤਿਹਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ | ਇਥੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਮੰਡੀ ਗੋਬਿੰਦਗੜ੍ਹ ‘ਚ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਭੀੜ ਭਾੜ ਵਾਲੇ ਇਲਾਕੇ ਮੋਤੀਆ ਖਾਨ ‘ਚ ਅੱਜ ਲੁਟੇਰਿਆਂ ਨੇ ਇਕ ਦੁਕਾਨ ਵਿਚ ਵੜ ਕੇ 50 ਲੱਖ ਦੇ ਕਰੀਬ ਲੁੱਟ ਕੈਸ਼ ਲੁੱਟ ਲਿਆ।

ਜਾਣਕਾਰੀ ਅਨੁਸਾਰ ਲੁਟੇਰੇ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਅਤੇ ਇਕ ਦੁਕਾਨ ਵਿਚ ਵੜ ਕੇ 50 ਲੱਖ ਰੁਪਏ ਲੈ ਗਏ। ਜਾਂਦੇ ਸਮੇਂ ਦੁਕਾਨ ਵਿਚ ਲੱਗਾ ਡੀਵੀਆਰ ਵੀ ਲੈ ਗਏ। ਲੁੱਟ ਦੀ ਘਟਨਾ ਕਾਰਨ ਸ਼ਹਿਰ ਨਿਵਾਸੀ ਡਰ ਅਤੇ ਸਹਿਮ ਵਿਚ ਹਨ।