ਅੰਮ੍ਰਿਤਸਰ | ਸ਼ਹਿਰ ਦੇ ਪੌਸ਼ ਇਲਾਕੇ ਯਾਸੀਨ ਰੋਡ ਉੱਤੇ ਲੁੱਟ ਦੀ ਵੱਡੀ ਵਾਰਦਾਤ ਹੋਈ ਹੈ। ਏਅਰਫੋਰਸ ਦੇ ਅਧਿਕਾਰੀ ਦੇ ਘਰੋਂ ਲੁੱਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ 35 ਲੱਖ ਦੇ ਗਹਿਣੇ ਅਤੇ ਕੈਸ਼ ਲੁੱਟ ਲਿਆ ਹੈ। ਇਸੇ ਘਰ ਵਿੱਚ ਕੁਝ ਦਿਨਾਂ ਬਾਅਦ ਕੁੜੀ ਦਾ ਵਿਆਹ ਸੀ।
ਇੰਦਰਬੀਰ ਸਿੰਘ ਸਿਡਾਨਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਏਅਰਫੋਰਸ ਤੋਂ ਰਿਟਾਇਰ ਹੋਏ ਹਨ। ਉਹ ਘਰ ਵਿੱਚ ਸੁੱਤੇ ਸਨ ਕਿ 2 ਲੁਟੇਰੇ ਆਏ ਅਤੇ ਉਨ੍ਹਾਂ ਦੇ ਹੱਥ-ਪੈਰ ਪੱਗ ਨਾਲ ਬੰਨ ਦਿੱਤੇ। ਇਸ ਤੋਂ ਬਾਅਦ ਮੂੰਹ ਵਿੱਚ ਵੀ ਕੱਪੜਾ ਤੁੰਨ ਦਿੱਤਾ। ਲੁਟੇਰੇ ਘਰ ਦੇ ਅਦਰ ਪਏ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਕੁਝ ਦਿਨ ਬਾਅਦ ਹੀ ਕੁੜੀ ਦਾ ਵਿਆਹ ਸੀ।