ਚੰਡੀਗੜ੍ਹ | ਔਰਤਾਂ ਦੇ ਹੱਕ ਵਿਚ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਫੈਸਲੇ ਅਨੁਸਾਰ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਜੇਕਰ ਦੂਜਾ ਵਿਆਹ ਕਰਦੀ ਹੈ ਤਾਂ ਉਹ ਪਰਿਵਾਰ ਪੈਨਸ਼ਨ ਦੀ ਹੱਕਦਾਰ ਹੈ। ਇਹ ਫੈਸਲਾ ਸੈਂਟਰਲ ਐਡਮਨਿਸਟਰ ਟ੍ਰਿਬਿਊਨਲ (ਕੈਟ) ਨੇ ਪੰਜਾਬ ਦੇ ਰੋਪੜ ਵਾਸੀ ਇਕ ਔਰਤ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਉਸਦੇ ਹੱਕ ’ਚ ਸੁਣਾਇਆ ਹੈ।
ਔਰਤ ਕਸ਼ਮੀਰ ਕੌਰ ਨੇ ਪਤੀ ਦੀ ਮੌਤ ਤੋਂ ਬਾਅਦ ਦਿਓਰ ਨਾਲ ਦੂਜਾ ਵਿਆਹ ਕਰ ਲਿਆ ਸੀ। ਅਦਾਲਤ ਨੇ ਫੈਸਲੇ ’ਚ ਕਿਹਾ ਕਿ ਇਕ ਵਿਧਵਾ ਜੋ ਮ੍ਰਿਤਕ ਦੇ ਛੋਟੇ ਭਰਾ ਨਾਲ ਮੁੜ ਵਿਆਹ ਕਰਕੇ ਆਮ ਜ਼ਿੰਦਗੀ ਗੁਜ਼ਾਰ ਰਹੀ ਹੈ। ਉਹ ਪੂਰੀ ਤਰ੍ਹਾਂ ਨਾਲ ਪਰਿਵਾਰ ਪੈਨਸ਼ਨ ਦੀ ਹੱਕਦਾਰ ਹੈ।
ਕਸ਼ਮੀਰ ਕੌਰ ਨੇ ਕੈਟ ’ਚ ਦਾਖਲ ਪਟੀਸ਼ਨ ’ਚ ਦੱਸਿਆ ਸੀ ਕਿ ਉਸਦਾ ਪਤੀ ਰਾਜ ਕੁਮਾਰ ਡਾਕ ਵਿਭਾਗ ’ਚ ਬਤੌਰ ਵਰਕਮੈਨ ਸੀ। 16 ਮਾਰਚ 1982 ਨੂੰ ਪਤੀ ਦੀ ਮੌਤ ਹੋ ਗਈ ਸੀ। ਕੈਟ ਨੇ ਵਿਭਾਗ ਨੂੰ ਔਰਤ ਦੀ ਪਰਿਵਾਰਕ ਪੈਨਸ਼ਨ ਬਹਾਲ ਕਰਨ ‘ਤੇ ਕਰੀਬ ਡੇਢ ਸਾਲ ਤੋਂ ਰੋਕੀ ਗਈ ਪੈਨਸ਼ਨ ਦੀ ਬਕਾਇਆ ਰਾਸ਼ੀ 2 ਮਹੀਨਿਆਂ ਅੰਦਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਥੇ ਹੀ ਡਾਕਘਰ ਦੇ ਸੀਨੀਅਰ ਅਧਿਕਾਰੀ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਪਟੀਸ਼ਨਕਰਤਾ ਦੇ ਦੂਜੇ ਵਿਆਹ ਨੂੰ ਆਧਾਰ ਬਣਾ ਕੇ ਵਿਭਾਗ ਨੇ ਪੈਨਸ਼ਨ ਰੋਕ ਦਿੱਤੀ ਸੀ।