RBI ਦਾ ਵੱਡਾ ਫੈਸਲਾ : ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਕਰਵਾ ਸਕੋਗੇ ਬੈਂਕਾਂ ‘ਚ ਜਮ੍ਹਾ

0
594

ਨਵੀਂ ਦਿੱਲੀ | ਰਿਜ਼ਰਵ ਬੈਂਕ ਆਫ ਇੰਡੀਆ ਨੇ 2 ਹਜ਼ਾਰ ਦੇ ਨੋਟ ਬੰਦ ਕਰ ਦਿੱਤੇ ਹਨ। ਇਨ੍ਹਾਂ ਨੂੰ ਸਾਰੇ ਲੋਕ ਸਿਰਫ 30 ਸਤੰਬਰ ਤਕ ਬੈਂਕਾਂ ‘ਚ ਜਮ੍ਹਾ ਕਰਵਾ ਸਕਣਗੇ। RBI ਨੇ ਦੇਸ਼ ਦੀ ਸਭ ਤੋਂ ਵੱਡੀ ਕਰੰਸੀ ਉਤੇ ਇਹ ਫੈਸਲਾ ਲਿਆ ਹੈ।

ਰਿਜ਼ਰਵ ਬੈਂਕ ਮੁਤਾਬਕ 2 ਹਜ਼ਾਰ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਸਾਲ 2016 ਵਿਚ ਹੋਈ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਨੇ 2 ਹਜ਼ਾਰ ਦਾ ਨੋਟ ਜਾਰੀ ਕੀਤਾ ਸੀ।