Big Breaking : ਅੰਮ੍ਰਿਤਪਾਲ ‘ਤੇ ਲਗਾਇਆ ਜਾ ਸਕਦੈ NSA – ਆਈਜੀ ਸੁਖਚੈਨ ਗਿੱਲ

0
606

ਚੰਡੀਗੜ੍ਹ | ਆਈਜੀ ਸੁਖਚੈਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਸਿੰਘ ‘ਤੇ NSA ਲਗਾਇਆ ਜਾ ਸਕਦਾ ਹੈ। ਉਹ ਪਿਛਲੇ 3 ਦਿਨਾਂ ਤੋਂ ਭਗੌੜਾ ਚੱਲ ਰਿਹਾ ਹੈ। ਅੰਮ੍ਰਿਤਪਾਲ ਦੇ 5 ਸਾਥੀਆਂ ‘ਤੇ NSA ਲਗਾਇਆ ਗਿਆ ਹੈ ਤੇ ਅਮਾਮ ਲਿਜਾਇਆ ਗਿਆ ਹੈ।ਜਿਨ੍ਹਾਂ ਵਿਚ ਅੰਮ੍ਰਿਤਪਾਲ ਦਾ ਚਾਚਾ ਵੀ ਸ਼ਾਮਲ ਹੈ।

ਦੱਸ ਦਈਏ ਕਿ ਜਲੰਧਰ ਦੇ ਨਕੋਦਰ ਨੇੜੇ ਪਿੰਡ ਵਿਚ ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਸੀ ਤਾਂ ਉਹ ਭੱਜ ਗਿਆ ਸੀ ਤੇ ਅਜੇ ਤਕ ਲੱਭ ਨਹੀਂ ਰਿਹਾ। ਉਨ੍ਹਾਂ ਕਿਹਾ ਕਿ AKF ਦੇ ਨਾਂ ‘ਤੇ ਫੋਰਸ ਖੜ੍ਹੀ ਕੀਤੀ ਜਾ ਰਹੀ ਸੀ। ਅਜੇ ਤਕ ਅੰਮ੍ਰਿਤਪਾਲ ਨਾਲ ਜੁੜੇ 114 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।