ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਨੇ ਛੱਡੀ ਪਾਰਟੀ

0
593

ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਪ੍ਰਕਾਸ਼ ਚੰਦ ਗਰਗ ਅੱਜ ਸੰਯੁਕਤ ਅਕਾਲੀ ਵਿਚ ਸ਼ਾਮਲ ਹੋਣਗੇ । ਇਸ ਮੌਕੇ ਭਵਾਨੀਗੜ੍ਹ ਵਿਚ ਵਰਕਰਾਂ ਦਾ ਇਕੱਠ ਹੋਵੇਗਾ।

ਦੱਸ ਦਈਏ ਕਿ ਗਰਗ ਲੰਬੇ ਸਮੇਂ ਤੋਂ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ। ਉਹ  ਪਾਰਟੀ ਦੇ ਸਾਰੇ ਅਹੁਦਿਆਂ ਤੋਂ ਪਹਿਲਾਂ ਹੀ ਅਸਤੀਫੇ ਦੇ ਚੁੱਕੇ ਸਨ । ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ ਤੇ ਚੀਫ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਹਨ।

ਕਾਬਲੇਗੌਰ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਸੀਨੀਅਰ ਅਕਾਲੀ ਨੇਤਾ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅਕਾਲੀ ਦਲ ਦੇ ਦੋ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਟਿਆਲਾ ਜ਼ਿਲ੍ਹੇ ਲਈ ਅਬਜ਼ਰਬਰ ਅਤੇ ਪਾਰਟੀ ਦੀ ਐਡਵਾਇਜ਼ਰੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਸੀ।