ਪਾਣੀਪਤ ਦੇ ਮੈਦਾਨ ਤੋਂ ਵੱਡਾ ਐਲਾਨ : ਹੁਣ ਮਹਿਲਾਵਾਂ ਵੀ ਹੋਣਗੀਆਂ RSS ਦਾ ਹਿੱਸਾ

0
598

ਹਰਿਆਣਾ| ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਵਿੱਚ ਅੱਜ ਤੋਂ ਆਰਐਸਐਸ ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਵਿੱਚ ਆਰਐਸਐਸ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਉਹੀ ਹੋ ਰਿਹਾ ਹੈ। ਮੀਟਿੰਗ ਦੇ ਪਹਿਲੇ ਹੀ ਦਿਨ ਵੱਡਾ ਫੈਸਲਾ ਲੈਂਦਿਆਂ ਆਰਐਸਐਸ ਨੇ ਐਲਾਨ ਕੀਤਾ ਹੈ ਕਿ ਹੁਣ ਆਰਐਸਐਸ ਮਹਿਲਾਵਾਂ ਦੀਆਂ ਸ਼ਾਖਾਵਾਂ ਵੀ ਲਗਾਉਣ ਵਾਲੀ ਹੈ। ਸੰਯੁਕਤ ਸਕੱਤਰ ਨੇ ਇਸ ਬਾਰੇ ਸੰਕੇਤ ਦਿਤੇ ਹਨ। 

ਅਖਿਲ ਭਾਰਤੀ ਪ੍ਰਤਿਨਿਧੀ ਸਭਾ ਦੇ ਸੰਯੁਕਤ ਸਕੱਤਰ ਡਾ: ਮਨਮੋਹਨ ਵੈਦਿਆ ਨੇ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿਚ ਲਗਭਗ 75,000 ਥਾਵਾਂ ‘ਤੇ ਸੰਘ ਦਾ ਵਿਸਥਾਰ ਹੈ। ਓਥੇ ਹੀ ਹੁਣ ਮਹਿਲਾਵਾਂ ਲਈ ਵੱਖਰੀ ਸ਼ਾਖਾ ਸਥਾਪਤ ਕਰਨ ਦਾ ਕੰਮ ਕੀਤਾ ਜਾਵੇਗਾ। ਆਰਐਸਐਸ ਵਿੱਚ ਔਰਤਾਂ ਦੇ ਦਾਖ਼ਲੇ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ ਪਰ ਇਸ ਵਾਰ ਆਰਐਸਐਸ 2024 ਵਿੱਚ ਆਪਣਾ ਸ਼ਤਾਬਦੀ ਸਾਲ ਮਨਾਉਣ ਜਾ ਰਿਹਾ ਹੈ। ਜਿਸ ਕਾਰਨ ਆਰਐਸਐਸ ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ।

ਮੀਟਿੰਗ ਵਿੱਚ 1400 ਡੈਲੀਗੇਟ ਸ਼ਾਮਲ ਹੋਣਗੇ
ਦੱਸ ਦੇਈਏ ਕਿ ਅਖਿਲ ਭਾਰਤੀ ਪ੍ਰਤੀਨਿਧ ਸਦਨ ਦੀ ਇਹ ਬੈਠਕ ਅੱਜ 12 ਮਾਰਚ ਤੋਂ ਸ਼ੁਰੂ ਹੋਈ ਹੈ ਅਤੇ ਇਹ ਬੈਠਕ 14 ਮਾਰਚ ਤੱਕ ਚੱਲੇਗੀ। ਇਸ ਬੈਠਕ ‘ਚ ਦੇਸ਼ ਭਰ ਤੋਂ ਸੰਘ ਨਾਲ ਜੁੜੇ 34 ਵੱਖ-ਵੱਖ ਸੰਗਠਨਾਂ ਦੇ 1400 ਤੋਂ ਜ਼ਿਆਦਾ ਪ੍ਰਤੀਨਿਧੀ ਹਿੱਸਾ ਲੈਣਗੇ।

ਅਗਲੇ ਸਾਲ ਸੰਘ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ। ਪ੍ਰਤੀਨਿਧ ਸਦਨ ਦੀ ਇਸ ਮੀਟਿੰਗ ਵਿੱਚ ਸ਼ਤਾਬਦੀ ਵਰ੍ਹੇ ਵਿੱਚ ਕਾਰਜ ਵਿਸਤਾਰ ਯੋਜਨਾ ਦੇ ਨਾਲ-ਨਾਲ 2022-23 ਦੇ ਕੰਮਾਂ ਦੀ ਸਮੀਖਿਆ ਅਤੇ ਅਨੁਭਵ ਦੇ ਆਧਾਰ ’ਤੇ 2023-24 ਦੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਬੈਠਕ ‘ਚ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਸੰਘ ਮੁਖੀ ਮੋਹਨ ਭਾਗਵਤ ਆਪਣੇ ਸੰਬੋਧਨ ‘ਚ ਕਿਹੜੇ ਮੁੱਦਿਆਂ ‘ਤੇ ਜ਼ਿਆਦਾ ਧਿਆਨ ਦਿੰਦੇ ਹਨ।