ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਨਸ਼ਿਆਂ ਖਿਲਾਫ ਕਈ ਜ਼ਿਲਿਆਂ ‘ਚ ਮਾਰਿਆ ਛਾਪਾ

0
723

ਲੁਧਿਆਣਾ/ਮੋਗਾ/ਅੰਮ੍ਰਿਤਸਰ | ਅੱਜ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਗਏ, ਜਿਸ ਕਾਰਨ ਅੰਮ੍ਰਿਤਸਰ ਵਿੱਚ ਵੀ ਏਡੀਜੀਪੀ ਟਰੈਫਿਕ ਏਐੈੱਸ ਰਾਏ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਇਲਾਕਾ ਅੰਨਗੜ੍ਹ ਅਤੇ ਮਕਬੂਲਪੁਰਾ ਅਤੇ ਛੇਹਰਟਾ ਵਿਚ ਸਰਚ ਅਭਿਆਨ ਚਲਾਇਆ ਗਿਆ, ਜਿਸ ਕਾਰਨ ਸਭ ਤੋਂ ਪਹਿਲਾਂ ਉਹ ਇਲਾਕਾ ਅੰਨਗੜ੍ਹ ਵਿਖੇ ਗਏ। ਇੱਥੇ ਪੁਲਿਸ ਵੱਲੋਂ ਸਰਚ ਅਭਿਆਨ ਸਮੇਂ ਕਈ ਘਰਾਂ ਦੇ ਤਾਲੇ ਲੱਗੇ ਪਾਏਗਾ, ਉੱਥੇ ਹੀ ਜਦੋਂ ਪੁਲਸ ਨੇ ਰੇਡ ਕੀਤੀ ਤਾਂ ਇੱਕ ਘਰ ਵਿੱਚੋਂ ਹਥਿਆਰ ਵੀ ਮਿਲੇ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਏਡੀਜੀਪੀ ਟਰੈਫਿਕ ਏ ਐਸ ਵਿਰਕ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਪੰਜਾਬ ਪੁਲਿਸ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ। ਵੱਖ ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਜਾ ਰਹੇ ਹਨ, ਜਿਥੇ ਚਲਦੇ ਮੇਰੀ ਡਿਊਟੀ ਅੰਮ੍ਰਿਤਸਰ ਵਿੱਚ ਲੱਗੀ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਜੀਪੀ ਨੇ ਕਿਹਾ ਕਿ ਜਿਨ੍ਹਾਂ ਘਰਾਂ ਵਿੱਚ ਤਾਲੇ ਲੱਗੇ ਹੋਏ ਹਨ, ਪੁਲਿਸ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਇਨ੍ਹਾਂ ‘ਤੇ ਖ਼ਾਸ ਨਿਗ੍ਹਾ ਰੱਖੀ ਜਾਵੇ । ਕੋਈ ਇੰਫਰਮੇਸ਼ਨ ਲੀਕ ਨਹੀਂ ਹੋਈ ਇਹ ਸਿਰਫ ਸਰਚ ਅਭਿਆਨ ਚਲਾਇਆ ਗਿਆ ਹੈ, ਜਿਹੜੇ ਮਾੜੇ ਅਨਸਰ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਾੜੇ ਅਨਸਰ ਹਨ ਉਹ ਮਾੜੇ ਇਲਾਕਿਆਂ ਵਿੱਚ ਆ ਕੇ ਪਨਾਹ ਲੈਂਦੇ ਹਨ, ਜਿਸ ਕਾਰਨ ਇਹ ਸਰਚ ਅਭਿਆਨ ਇਨ੍ਹਾਂ ਇਲਾਕਿਆਂ ‘ਚ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮਕਬੂਲਪੁਰਾ ਛੇਹਰਟਾ ਵਿੱਚ ਅੱਜ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਕੋਈ ਮਾੜਾ ਅਨਸਰ ਜਾਂ ਜਿਸ ਦੇ ਘਰੋਂ ਹਥਿਆਰ ਜਾਂ ਨਸ਼ਾ ਕੋਈ ਬਰਾਮਦ ਹੁੰਦਾ ਹੈ, ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਮੋਗਾ ‘ਚ ਵੀ ਮੋਗਾ ਦੇ ਡੀਆਈਜੀ ਨਰਿੰਦਰ ਭਾਰਗਵ ਦੇ ਨਾਲ ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਮੌਕੇ ‘ਤੇ ਜਾ ਕੇ ਨਸ਼ਾ ਤਸਕਰਾਂ ਖਿਲਾਫਾ ਤਲਾਸ਼ੀ ਮੁਹਿੰਮ ਚਲਾਈ। ਇਸ ਮੌਕੇ ਭਾਰੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਸੀ ਅਤੇ ਜ਼ਿਲ੍ਹੇ ਵਿੱਚ ਇੱਕ ਸੂਚੀ ਬਣਾਈ ਗਈ ਸੀ, ਜਿਨ੍ਹਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਦੇ ਪਰਚੇ ਹਨ ਅਤੇ ਜਿਨ੍ਹਾਂ ਦੇ ਘਰਾਂ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਉਨ੍ਹਾਂ ਘਰ ਤਲਾਸ਼ੀ ਲਈ ਗਈ। ਇਸੇ ਤਰ੍ਹਾਂ ਲੁਧਿਆਣਾ ਦੇ ਘੋੜਾ ਕਾਲੋਨੀ ‘ਚ ਡੀਜੀਪੀ ਪੰਜਾਬ ਅਤੇ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਨਸ਼ੇ ਖ਼ਿਲਾਫ਼ ਛਾਪੇਮਾਰੀ ਕੀਤੀ।