ਜੰਮੂ-ਕਸ਼ਮੀਰ। ਪਹਿਲਗਾਮ ਵਿਚ ਵੱਡਾ ਹਾਦਸਾ ਹੋਇਆ ਹੈ। ਪਹਿਲਗਾਮ ਦੇ ਚੰਦਨਵਾੜੀ ਵਿਚ ਆਈਟੀਬੀਪੀ ਦੇ ਜਵਾਨਾਂ ਨਾਲ ਭਰੀ ਬੱਸ ਖੱਡ ਵਿਚ ਡਿਗ ਗਈ। ਹਾਦਸੇ ਵਿਚ 6 ਜਵਾਨ ਸ਼ਹੀਦ ਹੋ ਗਏ, ਜਦੋਂਕਿ ਕਈ ਜਖਮੀ ਹੋਏ ਹਨ। ਬਚਾਅ ਤੇ ਰਾਹਤ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ਉਤੇ 19 ਐਂਬੂਲੈਂਸ ਤਾਇਨਾਤ ਹਨ।
ਜਾਣਕਾਰੀ ਅਨੁਸਾਰ ਇਕ ਬੱਸ ਚੰਦਨਵਾੜੀ ਤੋਂ ਪਹਿਲਗਾਮ ਆਈਟੀਬੀਪੀ ਜਵਾਨਾਂ ਨੂੰ ਲੈ ਕੇ ਜਾ ਰਹੀ ਸੀ। ਬ੍ਰੇਕ ਫੇਲ ਹੋਣ ਕਾਰਨ ਬੱਸ ਖੱਡ ਵਿਚ ਡਿਗ ਪਈ। ਬੱਸ ਵਿਚ 19 ਜਵਾਨ ਸਵਾਰ ਸਨ। 37 ਜਵਾਨ ਆਈਟੀਬੀਪੀ ਤੇ 2 ਜਵਾਨ ਜੰਮੂ-ਕਸ਼ਮੀਰ ਪੁਲਿਸ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਉਤੇ ਸਨ। ਅਮਰਨਾਥ ਯਾਤਰਾ ਸਮਾਪਤ ਹੋਣ ਦੇ ਬਾਅਦ ਜਵਾਨ ਵਾਪਸ ਆ ਰਹੇ ਸਨ। ਇਸੇ ਦੌਰਾਨ ਬ੍ਰੇਕ ਫੇਲ੍ਹ ਹੋਣ ਦੇ ਬਾਅਦ ਬੱਸ ਨਦੀ ਵਿਚ ਡਿਗ ਪਈ। ਬਚਾਅ ਕਾਰਜ ਹਾਲੇ ਵੀ ਜਾਰੀ ਹਨ।
ਪੁਲਿਸ ਅਨੁਸਾਰ, ਅਨੰਤਨਾਗ ਜਿਲ੍ਹੇ ਵਿਚ ਚੰਦਨਵਾੜੀ ਪਹਿਲਗਾਮ ਦੇ ਨੇੜੇ ਹਾਦਸੇ ਵਿਚ ਆਈਟੀਬੀਪੀ ਦੇ 6 ਜਵਾਨ ਸ਼ਹੀਦ ਹੋ ਗਏ, ਜਦੋਂਕਿ ਕਈ ਹੋਰ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ ਸ਼੍ਰੀਨਗਰ ਲੈ ਕੇ ਜਾਇਆ ਜਾ ਰਿਹਾ ਹੈ।