ਜਲਾਲਾਬਾਦ ‘ਚ ਵੱਡਾ ਹਾਦਸਾ, ਟਰੱਕ ਦੀ ਚਪੇਟ ‘ਚ ਆਇਆ ਐਕਟਿਵਾ ਸਵਾਰ ਬਜ਼ੁਰਗ, ਮੌਤ

0
1753

ਫਾਜ਼ਿਲਕਾ/ਜਲਾਲਾਬਾਦ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਵਿਚ ਇਕ ਟਰੱਕ ਨੇ ਬਜ਼ੁਰਗ ਨੂੰ ਦਰੜ ਦਿੱਤਾ। ਸਥਾਨਕ ਐੱਫਐੱਫ ਰੋਡ ਸਥਿਤ ਥਾਣਾ ਸਦਰ ਦੇ ਸਾਹਮਣੇ ਅੱਜ ਸਵੇਰੇ ਹਾਦਸਾ ਹੋਇਆ। ਫਿਰੋਜ਼ਪੁਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਬਜ਼ੁਰਗ ਨੂੰ ਟੱਕਰ ਮਾਰੀ ਤੇ ਫਿਰ ਉਸ ਦੇ ਉਪਰੋਂ ਲੰਘ ਗਿਆ।

ਮ੍ਰਿਤਕ 75 ਸਾਲ ਦਾ ਬਜ਼ੁਰਗ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦਾ ਪਿਤਾ ਗੁਰਮੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਲਾਲਾਬਾਦ ਦਾ ਦੱਸਿਆ ਜਾ ਰਿਹਾ ਹੈ। ਟਰੱਕ ਚਾਲਕ ਨੂੰ ਲੋਕਾਂ ਨੇ ਮੌਕੇ ‘ਤੇ ਹੀ ਕਾਬੂ ਕਰਕੇ ਥਾਣਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ।