Elante Mall ‘ਚ ਵੱਡਾ ਹਾਦਸਾ, ਜਨਮ ਦਿਨ ਮਨਾਉਣ ਆਈ ਮਸ਼ਹੂਰ ਅਦਾਕਾਰਾ ਤੇ ਉਸ ਦੀ ਮਾਸੀ ਜ਼ਖ਼ਮੀ

0
137

ਚੰਡੀਗੜ੍ਹ, 30 ਸਤੰਬਰ | ਮਸ਼ਹੂਰ ‘ਐਲਾਂਟੇ ਮਾਲ’ ‘ਚ ਵੱਡਾ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਾਲ ਦੇ ਇੱਕ ਖੰਭੇ ਤੋਂ ਇੱਕ ਟਾਈਲ ਡਿੱਗ ਗਈ, ਜੋ ਉੱਥੇ ਆਪਣਾ ਜਨਮ ਦਿਨ ਮਨਾ ਰਹੀ ਮਸ਼ਹੂਰ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਤੇ ਉਸ ਦੀ ਮਾਸੀ ਸੁਰਭੀ ਨੂੰ ਲੱਗ ਗਈ ਅਤੇ ਉਹ ਜ਼ਖਮੀ ਹੋ ਗਏ।
ਮਾਈਸ਼ਾ ਇਕ ਮਸ਼ਹੂਰ ਟੀ.ਵੀ. ਸੀਰੀਅਲ ‘ਸਿਲਸਿਲਾ ਬਦਲਤੇ ਰਿਸ਼ਤਿਆਂ ਕਾ’ ‘ਚ ਮਿਸ਼ਟੀ ਖੰਨਾ ਦੇ ਕਿਰਦਾਰ ‘ਚ ਉਹ ਕਾਫੀ ਮਸ਼ਹੂਰ ਹੋਈ ਸੀ। ਇਸ ਤੋਂ ਬਾਅਦ ਉਸ ਨੇ ‘ਜਗ ਜਨਨੀ ਮਾਂ ਵੈਸ਼ਨੋਦੇਵੀ’, ‘ਨਿੱਕੀ ਔਰ ਜਾਦੂਈ ਬੁਲਬੁਲਾ’ ‘ਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ ਦਾ ਜਨਮਦਿਨ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਮਾਲ ਗਈ ਸੀ ਪਰ ਉੱਥੇ ਉਹ ਉਕਤ ਹਾਦਸੇ ਦਾ ਸ਼ਿਕਾਰ ਹੋ ਗਈ। ਮਾਈਸ਼ਾ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।

ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਐਲਾਂਟੇ ਮਾਲ ਮੈਨੇਜਮੈਂਟ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਮਾਲ ਮੈਨੇਜਮੈਂਟ ਨੇ ਤੁਰੰਤ ਇਸ ਘਟਨਾ ਦਾ ਨੋਟਿਸ ਲੈਂਦਿਆਂ ਲੜਕੀ ਅਤੇ ਉਸ ਦੀ ਮਾਸੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਮਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਠੋਸ ਪ੍ਰਬੰਧ ਕੀਤੇ ਜਾਣਗੇ।

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਐਲਾਂਟੇ ਮਾਲ ‘ਤੇ ਖਿਡੌਣਾ ਟਰੇਨ ਪਲਟ ਗਈ ਸੀ ਅਤੇ ਟਰੇਨ ਦੇ ਪਿਛਲੇ ਡੱਬੇ ‘ਚ ਬੈਠਾ ਨਵਾਂਸ਼ਹਿਰ ਦਾ 11 ਸਾਲਾ ਸ਼ਾਹਬਾਜ਼ ਡਿੱਗ ਗਿਆ ਸੀ ਅਤੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)