ਵਿਆਹ ‘ਚ ਪੀਪੀਈ ਕਿੱਟ ਪਾ ਕੇ ਪਾਇਆ ਭੰਗੜਾ, ਦੇਖੋ ਵੀਡੀਓ

0
796

ਨਵੀਂ ਦਿੱਲੀ | ਕੋਰੋਨਾ ਮਹਾਮਾਰੀ ਨੇ ਵਿਆਹ ਸਮਾਗਮਾਂ ‘ਤੇ ਵੀ ਵੱਡਾ ਬਦਲਾਅ ਲਿਆਂਦਾ ਹੈ। ਵੱਡੇ ਇਕੱਠ ‘ਚ ਹੋਣ ਵਾਲੇ ਵਿਆਹ ਹਣ ਕੁਝ ਬੰਦਿਆਂ ਦੀ ਗਿਣਤੀ ਤਕ ਸੀਮਿਤ ਰਹਿ ਗਏ ਹਨ। ਇਸ ਦੌਰਾਨ ਹੀ ਕੋਰੋਨਾ ਕਾਲ ‘ਚ ਸੋਸ਼ਲ ਮੀਡੀਆ ‘ਤੇ ਇਕ ਸ਼ਖਸ ਦੇ ਡਾਂਸ ਦਾ ਵੀਡੀਓ ਵਇਰਲ ਹੋ ਰਿਹਾ ਹੈ। ਵੀਡੀਓ ‘ਚ ਸ਼ਖਸ ਨੇ ਪੀਪੀਈ ਕਿੱਟ ਪਹਿਨੀ ਹੋਈ ਹੈ।

ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਡਾਂਸ ਕਰ ਰਹੇ ਸ਼ਖਸ ਦੀ ਤਾਰੀਫ ਕਰ ਰਹੇ ਹਨ ਤੇ ਉਸ ਦੇ ਡਾਂਸ ਨੂੰ ਕੋਰੋਨਾ ਡਾਂਸ ਦਾ ਨਾਂਅ ਦੇ ਰਹੇ ਹਨ।

ਵੀਡੀਓ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਵਿਆਹ ‘ਚ ਸ਼ਾਮਲ ਹੋਣ ਲਈ ਲੰਬੀ ਯਾਤਰਾ ਤੋਂ ਬਾਅਦ ਪਹੁੰਚੇ ਸ਼ਖਸ਼ ਨੂੰ ਹੋਮ ਆਇਸੋਲੇਸ਼ਨ ‘ਚ ਰੱਖਿਆ ਗਿਆ ਸੀ। ਜੋ ਵਿਆਹ ਸਮਾਰੋਹ ਦੌਰਾਨ ਬੈਂਡ ਵਾਜਿਆਂ ਦੀ ਧੁਨ ਅੱਗੇ ਖੁਦ ‘ਤੇ ਕਾਬੂ ਨਹੀਂ ਰੱਖ ਸਕਿਆ ਤੇ ਪੂਰੀ ਸੁਰੱਖਿਆ ਨਾਲ ਪੀਪੀਈ ਕਿੱਟ ਪਹਿਨ ਕੇ ਵਿਆਹ ‘ਚ ਸ਼ਾਮਲ ਹੋ ਗਿਆ।