ਨੰਗਲ ਡੈਮ ਦੇ ਬਿਆਸ ਜਲਗਾਹ ਅਤੇ ਕੇਸ਼ੋਪੁਰ ਛੰਭ ਨੂੰ ਮਿਲਿਆ ਅੰਤਰਰਾਸ਼ਟਰੀ ਦਰਜਾ, ਵਧਾਈ ਪੰਜਾਬ ਦੀ ਸ਼ਾਨ

    0
    487

    ਨਵੀਂ ਦਿੱਲੀ. ਜਲਗਾਹਾਂ ਦੀ ਸੁਰੱਖਿਆ ਨਾਲ ਸਬੰਧਿਤ ਰਾਮਸਰ ਸੰਧੀ ਤਹਿਤ ਪੰਜਾਬ ਦੇ ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਡੈਮ ਜਲਗਾਹ ਸਮੇਤ ਦੇਸ਼ ਦੀਆਂ ਦਸ ਹੋਰ ਜਲਗਾਹਾਂ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਦਿੱਤਾ ਗਿਆ ਹੈ। ਭਾਰਤ ‘ਚ ਹੁਣ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਜਲਗਾਹਾਂ ਦੀ ਗਿਣਤੀ 37 ਹੋ ਗਈ ਹੈ।
    ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਨਾਲ ਜਲਗਾਹਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਸਰਕਾਰ ਵਲੋਂ ਕੀਤੀਆਂ ਗਈਆਂ ਕੋਸ਼ਿਸਾਂ ਨੂੰ ਮਾਨਤਾ ਮਿਲੀ ਹੈ। ਉਹਨਾਂ ਨੇ ਕਿਹਾ ਕਿ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੀਆਂ ਦਸ ਹੋਰ ਜਲਗਾਹਾਂ ਨੂੰ ਰਾਮਸਰ ਸੰਧੀ ਤਹਿਤ ਵਿਸ਼ਵ ਵਿਆਪੀ ਜੀਵ ਵਿਭਿੰਨਤਾ ਦੇ ਲਿਹਾਜ ਨਾਲ ਅੰਤਰਰਾਸ਼ਟਰੀ ਮਹੱਤਵ ਦਾ ਖੇਤਰ ਐਲਾਨਿਆ ਗਿਆ ਹੈ। ਇਸ ਨਾਲ ਜਲਗਾਹਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਸਬੰਧੀ ਭਾਰਤ ਦੀ ਵਚਨਬੱਧਤਾ ਨੂੰ ਮਾਨਤਾ ਮਿਲੀ ਹੈ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।