ਭਗਵੰਤ ਮਾਨ ਦੇ ਪਹਿਲੇ ਵਿਆਹ ‘ਚ ਪਾਕਿਸਤਾਨੀ ਕਲਾਕਾਰਾਂ ਨੇ ਲਗਾਈ ਸੀ ਹਾਜ਼ਰੀ, ਇਸ ਵਾਰ ਸਿਆਸੀ ਲੋਕ ਕਰਨਗੇ ਸ਼ਿਰਕਤ

0
6298

ਡੈਸਕ – ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਵਿਆਹ ਦੇ ਬੰਧਨ ਵਿਚ ਬੱਝ ਰਹੇ ਹਨ। ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਹਨ। ਪਹਿਲੇ ਰਹੇ 16 ਮੁੱਖ ਮੰਤਰੀਆਂ ਦਾ ਸ਼ਾਇਦ ਹੀ ਕਿਸੇ ਨੇ ਵਿਆਹ ਦੇਖਿਆ ਹੋਵੇ। ਪਰ ਸੀਐੱਮ ਭਗਵੰਤ ਮਾਨ ਦਾ ਵਿਆਹ ਸੂਬੇ ਦੇ ਲੋਕਾਂ ਨੂੰ ਦੇਖਣ ਲਈ ਮਿਲੇਗਾ।

ਵਿਆਹ ਵਿਚ ਕੁਝ ਹੀ ਲੋਕ ਸ਼ਾਮਲ ਹੋਣ ਜਾ ਰਹੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਸ਼ਾਮਲ ਹੋਣਗੇ। ਦੱਸ ਦਈਏ ਕਿ ਭਗਵੰਤ ਮਾਨ ਦੇ ਪਹਿਲੇ ਵਿਆਹ ਵਿਚ ਪਾਕਿਸਤਾਨ ਦੇ ਕਲਾਕਾਰ ਸ਼ੌਕਤ ਅਲੀ ਤੇ ਪਰਵੇਜ਼ ਮਹਿੰਦੀ ਸ਼ਾਮਲ ਹੋਏ ਸਨ। ਇਸ ਵਾਲੇ ਵਿਆਹ ਵਿਚ ਪੌਲੀਟੀਕਲ ਲੋਕ ਸ਼ਾਮਲ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਸਾਰੀ ਤਿਆਰੀ ਰਾਜ ਸਭਾ ਮੈਂਬਰ ਰਾਘਵ ਚੱਢਾ ਕਰ ਰਹੇ ਹਨ। ਸੀਐੱਮ ਮਾਨ ਦੇ ਇਸ ਵਿਆਹ ਲਈ ਉਨ੍ਹਾਂ ਦੇ ਮਾਤਾ ਤੇ ਭੈਣ ਵੀ ਰਾਜੀ ਹਨ। ਹਰਿਆਣਾ ਦੀ ਰਹਿਣ ਵਾਲੀ ਡਾ. ਗੁਰਪ੍ਰੀਤ ਕੌਰ ਸੀਐਮ ਮਾਨ ਦੀ ਦੁਲਹਨ ਬਣਨ ਜਾ ਰਹੀ ਹੈ। ਡਾਕਟਰ ਗੁਰਪ੍ਰੀਤ ਕੌਰ ਸੀਐੱਮ ਮਾਨ ਤੋਂ 16 ਸਾਲ ਛੋਟੇ ਹਨ।

ਤੁਹਾਨੂੰ ਦੱਸ ਦਈਏ ਕਿ ਸੀਐੱਮ ਮਾਨ ਦਾ 2015 ਵਿਚ ਤਲਾਕ ਹੋ ਗਿਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਨੂੰ ਮਾਨ ਦਾ ਰਾਜਨੀਤੀ ਵਿਚ ਆਉਣ ਦਾ ਫੈਸਲਾ ਠੀਕ ਨਹੀਂ ਲੱਗਦਾ ਸੀ। ਇਸ ਕਰਕੇ ਉਨ੍ਹਾਂ ਵਿਚਕਾਰ ਦੂਰੀਆਂ ਬਣ ਗਈਆਂ। ਪਹਿਲੇ ਵਿਆਹ ਤੋਂ ਮਾਨ ਦੇ ਦੋ ਬੱਚੇ ਹਨ। ਸਹੁੰ ਚੁੱਕ ਸਮਾਗਮ ਵਿਚ ਦੋਵੇ ਭੈਣ-ਭਰਾ ਸ਼ਾਮਲ ਹੋਏ ਸਨ।

(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ  ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )