ਦਿਨ-ਰਾਤ ‘ਟੱਲੀ’ ਰਹਿਣ ਦੇ ਦੋਸ਼ਾਂ ‘ਤੇ ਭਗਵੰਤ ਮਾਨ ਦਾ ਜਵਾਬ- ‘ਮੈਨੂੰ ਕਿਹੜਾ ਲੋਹੇ ਦਾ ਲਿਵਰ ਲੱਗੈ..

0
123

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸ਼ਰਾਬ ਪੀਣ (bhagwant mann on alcohol) ਦੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਹ ਪਿਛਲੇ 12 ਸਾਲਾਂ ਤੋਂ ਰੋਜ਼ਾਨਾ ਸ਼ਰਾਬ ਪੀਂਦੇ ਆ ਰਹੇ ਹਨ ਤਾਂ ਫਿਰ ਉਹ ਜਿੰਦਾ ਕਿਵੇਂ ਹਨ?

ਇੱਕ ਟੀਵੀ ਸ਼ੋਅ ਵਿੱਚ ਉਨ੍ਹਾਂ ਨੇ ਪੁੱਛਿਆ ਕਿ ਕੀ ਜਿਵੇਂ ਲੋਕ ਕਹਿੰਦੇ ਹਨ, ਉਸ ਹਿਸਾਬ ਨਾਲ ਮੈਂ ਜਿਉਂਦਾ ਹੁੰਦਾ ਅਤੇ ਕੀ ਉਨ੍ਹਾਂ ਦਾ ਲੀਵਰ ਲੋਹੇ ਦਾ ਹੈ? ਉਨ੍ਹਾਂ ਕਿਹਾ ਕਿ ਆਖਰ ਲੋਕ ਕਿਵੇਂ ਕਹਿੰਦੇ ਹਨ ਕਿ ਮੈਂ ਸ਼ਰਾਬੀ ਹਾਂ ਜੋ ਸ਼ਰਾਬ ਪੀਣ ਬਿਨਾਂ ਰਹਿ ਨਹੀਂ ਸਕਦਾ।